ਹਾਂਗਕਾਂਗ(ਗਰੇਵਾਲ): ਹਾਂਗਕਾਂਗ ਸਿੱਖਿਆਂ ਵਿਭਾਗ ਨੇ ਫਲੂ ਦੇ ਵਧ ਰਹੇ ਫੈਲਾ ਨੂੰ ਰੋਕਣ ਲਈ ਸਾਰੇ ਪ੍ਰਾਇਮਰੀ ਸਕੂਲ਼ ਤੇ ਕਿਡਰਗਾਰਟਨ ਕੱਲ (8 ਫਰਵਰੀ) ਤੋ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋ ਪਹਿਲਾ ਚੀਨੀ ਨਵੈ ਸਾਲ ਦੇ ਸਬੰਧ ਵਿਚ ਅਗਲੇ ਹਫਤੇ ਤੋ ਸਕੂਲਾਂ ਵਿਚ ਛੱਟੀਆਂ ਸੁਰੂ ਹੋਣੀਆਂ ਸਨ। ਸਿਹਤ ਵਿਭਾਗ ਅਨੁਸਾਰ ਇਸ ਸਾਲ ਦੇ ਸੁਰੂ ਹੋਣ ਤੋ 224 ਫਲੂ ਕੇਸ ਸਾਹਮਣੇ ਆਏ ਹਨ।ਇਸ ਫਲੂ ਕਾਰਨ ਹੀ 121 ਮੌਤਾਂ ਹੋ ਚੁੱਕੀਆਂ ਹਨ। ਮਰਨ ਵਾਲਿਆਂ ਵਿਚ ਜਿਥੇ ਬਹੁਗਿਣਤੀ ਬਜੁਰਗਾਂ ਦੀ ਹੈ ਉਥੇ ਹੀ ਕੁਝ ਬੱਚੇ ਵੀ ਇਸ ਦਾ ਸ਼ਿਾਕਰ ਹੋਏ ਹਨ।






























