ਚੀਨ ‘ਜੇਕਰ ਗੰਜ ਪੈ ਗਈ ਹੈ ਤਾਂ ਵਾਲ ਉਗਾਓ, ਸਿਰਫ ਦੋ ਮਹੀਨੇ ਵਿੱਚ’ ਦਾ ਇਸ਼ਤਿਹਾਰ ਦੇ ਕੇ ਕੁਝ ਲੋਕਾਂ ਨੇ ਗਰੋਹ ਬਣਾਇਆ ਤੇ 10 ਕਰੋੜ ਰੁਪਏ ਦੀ ਠੱਗੀ ਕਰ ਲਈ। ਲੋਕਾਂ ਦੀ ਜ਼ਰੂਰਤ ਦਾ ਫਾਇਦਾ ਚੁੱਕਦੇ ਹੋਏ ਜਿਨ੍ਹਾਂ ਨੇ ਅਜਿਹਾ ਕੀਤਾ, ਉਨ੍ਹਾਂ ਵਿੱਚੋਂ 85 ਲੋਕਾਂ ਨੂੰ ਜੇਲ੍ਹ ਹੋ ਗਈ।
ਹੈਰਾਨ ਕਰਨ ਵਾਲਾ ਇਹ ਮਾਮਲਾ ਚੀਨ ਦੇ ਮੰਗੋਲੀਆ ਦਾ ਹੈ। ਇੱਥੋਂ ਦੀ ਅਦਾਲਤ ਨੇ ਗੰਜ ਨੂੰ ਦੂਰ ਕਰਨ ਲਈ ਸੱਪ ਦਾ ਤੇਲ ਬਣਾਉਣ ਵਾਲੀ ਕੰਪਨੀ ਦੇ ਤਿੰਨ ਫਾਉਂਡਰ ਮੈਂਬਰਾਂ ਸਣੇ 85 ਲੋਕਾਂ ਖਿਲਾਫ ਫੈਸਲਾ ਸੁਣਾਇਆ ਹੈ। ਤਿੰਨਾਂ ਨੂੰ 11 ਤੋਂ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੋਰ 82 ਕਰਮਚਾਰੀਆਂ ਨੂੰ ਇੱਕ ਤੋਂ 6 ਸਾਲ ਦੀ ਸਜ਼ਾ ਹੋਈ ਹੈ। ਇੱਕ ਪੀੜਤ ਵੱਲੋਂ 2016 ਵਿੱਚ ਮੰਗੋਲੀਆ ਵਿੱਚ ਕੇਸ ਦਰਜ ਕਰਾਉਣ ਤੋਂ ਬਾਅਦ ਇਸ ਫਰਜ਼ੀਵਾੜੇ ਦਾ ਖੁਲਾਸਾ ਹੋਇਆ ਸੀ। ਦੋ ਸਾਲ ਪਹਿਲਾਂ 2016 ਵਿੱਚ ਮੰਗੋਲੀਆ ਵਿੱਚ ਇੱਕ ਪੀੜਤ ਨੇ ਕੇਸ ਦਰਜ ਕਰਵਾਇਆ ਸੀ ਕਿ ਉਸ ਨਾਲ ਠੱਗੀ ਕੀਤੀ ਗਈ ਹੈ।
ਕੰਪਨੀ ਬਨਾਉਣ ਵਾਲਿਆਂ ਨੇ ਆਪਣੇ ਕਰਮਚਾਰੀਆਂ ਨੂੰ ਫਰਜ਼ੀ ਡਾਕਟਰ ਬਣ ਕੇ ਨੁਸਖਾ ਦੱਸਣ ਦੀ ਟ੍ਰੇਨਿੰਗ ਦਿੱਤੀ ਹੋਈ ਸੀ। ਇਹ ਡਾਕਟਰ ਗੰਜ ਦੇ ਸ਼ਿਕਾਰ ਲੋਕਾਂ ਨੂੰ ਫੋਨ ਕਰ ਕੇ ਇਹ ਤੇਲ ਖਰੀਦਣ ਲਈ ਕਹਿੰਦੇ ਸਨ। ਇਹ ਕਹਿੰਦੇ ਸੀ ਕਿ ਉਨਾਂ ਲੋਕਾਂ ਨੂੰ ਟਾਨਿਕ ਪੀਣਾ ਚਾਹੀਦਾ ਹੈ ਜਿਨਾਂ ਦੀ ਕਿਡਨੀ ਕਮਜ਼ੋਰ ਹੋ ਗਈ ਹੈ। ਕਿਡਨੀ ਕਮਜ਼ੋਰ ਹੋਣ ਨਾਲ ਵੀ ਗੰਜ ਪੈ ਜਾਂਦੀ ਹੈ। ਫਰਜ਼ੀ ਦਵਾ ਵੇਚ ਕਿ ਇਸ ਕੰਪਨੀ ਨੇ 5 ਮਹੀਨੇ ਵਿੱਚ ਹੀ ਕਰੋੜਾਂ ਰੁਪਏ ਕਮਾ ਲਏ। ਕੰਪਨੀ ਨੇ ਕਰੀਬ 8945 ਲੋਕਾਂ ਨੂੰ ਆਪਣੀ ਨਕਲੀ ਦਵਾ ਵੇਚ ਕੇ ਕਰੀਬ 10.7 ਕਰੋੜ ਰੁਪਏ ਕਮਾ ਲਏ ਸਨ।