ਹਾਂਗਕਾਂਗ(ਪੰਜਾਬੀ ਚੇਤਨਾ) ਹਾਂਗਕਾਂਗ ਵਿਚ ਹੋਣ ਵਾਲੀ ਸਲਾਨਾ ਚੈਰੀਟੀ ਸਮਾਗਮ ‘ਵਾਕ ਫਾਰ ਮਿਲੀਅਨਜ਼’ ਇਸ ਦਾ 19 ਜਨਵਾਰੀ 2025 ( ਐਤਵਾਰ) ਨੂੰ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰਾ ਹੀ ਖਾਲਸਾ ਦੀਵਾਨ ਹਾਂਗਕਾਂਗ ਵੱਲੋ ਵੀ ਸੰਗਤ ਇਸ ਪ੍ਰਗਰਾਮ ਵਿਚ ਸਾਮਲ ਹੋਣੇਗੀ। ਇਹ ਵਾਕ ਹਾਗਕਾਗ ਸਟੇਡੀਅਮ ਤੋ ਸਵੇਰੇ ਸੁਰੂ ਹੋਵੇਗੀ ਤੇ ਇਸ ਵਿਚ ਹੋਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਦੀਵਾਨ ਦੀ ਟੀਮ ਸਟੈਡ ਨੂੰ 108 ਤੋ ਵਾਕ ਸਵੇਰੇ 9.30 ਸੁਰੂ ਕਰੇਗੀ। ਇਸ ਲਈ ਵੱਧ ਤੋ ਵੱਧ ਸੰਗਤ ਨੂੰ ਇਸ ਵਿਚ ਸਾਮਲ ਹੋਣ ਦੀ ਬੇਨਤੀ ਹੈ।
ਇਸ ਵਾਕ ਹਾਂਗਕਾਂਗ ਸਟੇਡੀਅਮ ਤੋ ਸੁਰੂ ਹੋ ਕੇ ਕਰੀਬ 2 ਘੰਟੇ ਬਾਅਦ ਆਬਰਡੀਨ ਕੰਟਰੀ ਪਾਰਕ ਦੇ ਵਿਜਟਰ ਸੈਟਰ ਵਿਚ ਸਮਾਪਤ ਹੋਵੇਗੀ। ਹੋਰ ਜਾਣਕਾਰੀ ਲਈ ਭਾਈ ਜਗਜੀਤ ਸਿੰਘ ‘ਚੋਹਲਾ ਸਾਹਿਬ; ਨੂੰ ਫੋਨ ਨੂੰਬਰ 96895862 ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਕ ਖਾਸ ਬੇਨਤੀ ਕਿ ਸੰਗਤ ਚਿੱਟੇ ਪਹਿਰਾਵੇ ਵਿਚ ਆਵੇ ਅਤੇ ਕੇਸਰੀ/ਨੀਲੀਆਂ ਚੂੰਨੀਆਂਪੱਗਾਂ ਦੀ ਵਰਤੋ ਕਰਨ। ਯਾਦ ਰਹੇ ਇਹ ਵਿਚ ਦਾਨ ਇਕੱਠਾਂ ਕਰਨ ਵਾਲਾ ਹਾਂਗਕਾਂਗ ਦਾ ਸਭ ਤੋ ਵੱਡਾ ਸਮਾਗਮ ਹੈ। ਬੇਨਤੀ ਇਹ ਹੈ ਕਿ ਸੰਗਤ ਘੱਟ ਤੋਂ ਘੱਟ 100 ਡਾਲਰ ਜਰੂਰ ਦਾਨ ਕਰੇ, ਵੱਧ ਦਾਨ ਕਰਨ ਦੀ ਕੋਈ ਸੀਮਾਂ ਨਹੀ।