ਹਾਂਗਕਾਂਗ 3 ਸਤੰਬਰ 2017(ਗਰੇਵਾਲ): ਹਾਂਗਕਾਂਗ ਵੱਲ ਆ ਰਹੇ ਸਮੰਦਰੀ ਤੁਫਾਨ ਨੇ ਕੱਲ ਆਪਣੀ ਦਿਸਾ ਬਲਦ ਲਈ। ਪਹਿਲਾ ਜਿਥੇ ਇਹ ਅਦਾਜਾ ਲਾਇਆ ਜਾ ਰਿਹਾ ਸੀ ਕਿ ਐਤਵਾਰ ਨੂੰ ਤੁਫਾਨ ਹਾਂਗਕਾਂਗ ਦੇ 50ਮਿੋਲੀਟਰ ਦੂਰੀ ਤੋ ਲੰਘੇਗਾ ਪਰ ਹੁਣ ਮੋਸਮ ਵਿਭਾਗ ਵਲੋ ਦਸਿਆ ਜਾ ਰਿਹਾ ਹੈ ਕਿ ਇਹ ਤੁਫਾਨ ਐਤਵਾਰ ਨੂੰ ਹਾਂਗਕਾਂਗ ਤੋ 200 ਕਿਲੋਮੀਟਰ ਦੀ ਦੂਰੀ ਤੋ ਲੰਘੇਗਾ। ਇਸ ਕਾਰਨ ਕਿਸੇ ਤਰਾ ਵੀ ਚੇਤਾਵਨੀ ਵਾਲਾ ਸਕੇਤ 8 ਨੰਬਰ ਦੀ ਕੋਈ ਸਭਾਵਨਾਂ ਨਹੀ। ਜੇਕਰ ਹਾਵਾਵਾਂ ਦੀ ਗਤੀ ਤੇਜ ਹੁੰਦੀ ਹੈ ਤਾ 3 ਨੰਬਰ ਹੋ ਸਕਦਾ ਹੈ। ਇਸ ਤੁਫਾਨ ਦੇ ਪ੍ਰਭਾਵ ਹੇਠ ਅਗਲੇ ਦਿਨਾਂ ਵਿਚ ਮੀਹ ਵਾਲਾ ਮੋਸਮ ਬਣੇ ਰਹਿਣ ਦੀ ਸਭਾਵਾਨਾ ਹੈ। ਜੇ ਕਰ ਇਹ ਤੁਫਾਨ ਹਾਂਗਕਾਂਗ ਵੱਲ ਆਉਦਾ ਤੇ ਚੇਤਾਵਨੀ ਸਕੇਤ 8 ਜਾਰੀ ਕਰਨਾ ਪੈਦਾ ਤਾ ਅੱਜ ਹੋਣ ਵਾਲੀ ਜੋਕੀ ਕਲੱਬ ਦੀ ਪਹਿਲੀ ਰੇਸ ਰੱਦ ਕਰਨ ਪੈਣੀ ਸੀ। ਇਸ ਕਾਰਨ ਜੌਕੀ ਕਲੱਬ ਨੂੰ 1.2 ਬਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਸੀ।