ਖ਼ਾਲਸਾ ਦੀਵਾਨ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਹਾਂਗਕਾਂਗ ਮੁੱਖੀ ਜੌਨ ਲੀ ਨੇ

0
504

ਹਾਂਗਕਾਂਗ(ਪੰਜਾਬੀ ਚੇਤਨਾ) : ਹਾਂਗਕਾਂਗ ਵਿਚ ਕਰੀਬ 235 ਕ੍ਰੌੜ ਰੁਪਏ ਦੀ ਲਾਗਤ ਨਾਲ ਬਣੀਂ ਨਵੀਂ ਇਮਾਰਤ ਦਾ ਰਸਮੀ ਉਦਘਾਟਨ ਹਾਂਗਕਾਂਗ ਮੁੱਖੀ ਜੋਨ ਲੀ ਨੇ ਕੀਤਾ। ਇਸ ਸਮੇਂ ਬੋਲਦੇ ਹੋਏ ਉਹਨਾਂ ਕਿਹਾ ਕਿ ਹਾਂਗਕਾਂਗ ਵਿੱਚ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਾਰਮਿਕ ਰਹੁ ਰੀਤਾਂ ਕਰਨ ਦੀ ਪੂਰਨ ਅਜ਼ਾਦੀ ਇੱਥੇ ਦਾ ਸਵਿਧਾਨ ਦਿੰਦਾ ਹੈ ਤੇ ਇਹ ਅਜ਼ਾਦੀ ਜਾਰੀ ਰਹੇਗੀ। ਉਨਾਂ ਨੇ ਸਿੱਖਾਂ ਦੇ ਹਾਂਗਕਾਂਗ ਦੇ ਵਿਕਾਸ ਲਈ ਕੀਤੇ ਕੰਮਾਂ ਦਾ ਜਿਕਰ ਵੀ ਕੀਤਾ । ਇਸ ਸਮੇ ਹਾਂਗਕਾਂਗ ਸਥਿਤ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ ਸ਼੍ਰੀਮਤੀ ਸਤਵੰਤ ਖਨਾਲੀਆ ਨੇ ਵੀ ਇਸ ਇਮਾਰਤ ਦੇ ਨਵੀਨੀਕਰਨ ਲਈ ਪਾਏ ਸਹਿਯੋਗ ਲਈ ਸੰਗਤ ਦਾ ਧੰਨਵਾਦ ਕੀਤਾ। ਹਾਂਗਕਾਂਗ ਸਿੱਖ ਸੰਗਤ ਵਲੋਂ ਪ੍ਰਧਾਨ ਸ: ਨਿਰਮਲ ਸਿੰਘ ‘ਪਟਿਆਲਾ’ ਨੇ ਆਏ ਮਹਿਮਾਨਾਂ ਦਾ ਸੁਅਗਤ ਕੀਤਾ ਅਤੇ ਬਿਲਡਿੰਗ ਕਮੇਟੀ ਦੇ ਮੁੱਖ ਸ੍ਰੀ ਹੈਰੀ ਬੰਗਾ ਅਤੇ ਕਨਵੀਨਰ ਸ: ਗੁਰਦੇਵ ਸਿੰਘ ਗਾਲਿਬ ਨੇ ਬੋਲਦੇ ਹੋਇਆ ਇਮਾਰਤ ਦੇ ਨਵੀਕੀਕਰਨ ਦੀ ਜ਼ਰੂਰਤ ਅਤੇ ਹਾਂਗਕਾਂਗ ਵਿੱਚ ਸਿੱਖਾਂ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਿਨ ਭਰ ਗੁਰੂਘਰ ਵਿੱਚ ਹਾਜ਼ਰੀ ਭਰੀ ਅਤੇ ਗੁਰੁ ਸਹਿਬ ਦੀਆਂ ਖੁਸ਼ੀਆਂ ਅਤੇ ਬਖਸਿਸ਼ਾਂ ਪ੍ਰਾਪਤ ਕੀਤੀਆਂ।
ਪੂਰਾ ਦਿਨ ਗੁਰਬਾਣੀ ਦਾ ਰਸਭਿੰਨਾ ਕੀਰਤਨ ਹੁੰਦਾ ਰਿਹਾ।
ਇਸ ਮੌਕੇ ਤੇ ਬਹੁਤ ਸਾਰੇ ਸਰਕਾਰੀ ਉੱਚ ਅਧਿਕਾਰੀਆਂ, ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇਦਿਆਂ ਤੋਂ ਇਲਾਵਾ ਸਾਰੇ ਦਾਨੀ ਸੱਜਣ ਨੇ ਵੀ ਹਾਜ਼ਰੀ ਭਰੀ।
ਇਹ ਸ਼ਾਇਦ ਪਹਿਲੀ ਵਾਰ ਸੀ ਕਿ ਵੱਡੀ ਗਿਣਤੀ ਵਿੱਚ ਲੋਕਲ ਮੀਡੀਏ ਨੇ ਇਸ ਪੂਰੇ ਸਮਾਗਮ ਨੂੰ ਕਵਰ ਕੀਤਾ।