ਮੁਫਤ ਫਲੈਟ ਮਿਲਣ ਦੇ ਲਾਲਚ ਵਿਚ ਲੋਕੀ ਵੈਕਸੀਨ ਲਗਾਉਣ ਲੱਗੇ

0
799

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਲੋਕਾਂ ਵਿਚ ਵੈਕਸੀਨ ਲਗਾੳਣ ਪ੍ਰਤੀ ਬਹੁਤਾ ਉਤਸ਼ਾਹ ਨਹੀ ਸੀ ਪਰ ਅਚਾਨਕ ਬੀਤੇ ਦਿਨੀ ਇਸ ਕੰਮ ਵਿਚ ਤੇਜ਼ੀ ਦਿਖੀ। ਕਾਰਨ ਸੀ ਕਿ ਦੋ ਪ੍ਰਾਪਟੀ ਡੀਲਰਾਂ ਨੇ ਇਕ ਲੱਕੀ ਡਰਾਅ ਰਾਹੀ ਮਹਿਗੇ ਫਲੈਟ ਦੇਣ ਦਾ ਐਲਾਨ ਕੀਤਾ।ਇਸ ਡਰਾਅ ਵਿਚ ਉਹ ਲੋਕ ਸ਼ਾਮਲ ਹੋ ਸਕਣਗੇ ਜੋ ਜਿਨਾਂ ਨੇ ਵੈਕਸੀਨ ਲਗਵਾਈ ਹੋਵੇਗੀ। ਇਨਾਂ ਫਲੈਟਾਂ ਦੀ ਕੀਮਤ 1 ਕਰੋੜ 10 ਲੱਖ ਡਾਲਰ ਦੱਸੀ ਗਈ ਹੈ। ਅੰਕੜੇ ਦੱਸਦੇ ਹਨ ਕਿ ਇਸ ਐਲਾਨ ਤੋਂ ਬਾਅਦ ਰੋਜ਼ਾਨਾ ਵੈਕਸੀਨ ਲਗਾਉਣ ਵਾਲੇ ਲੋਕਾਂ ਦੀ ਗਿਣਤੀ 10 ਹਜਾਰ ਦਾ ਵਾਧਾ ਹੋਇਆ ਹੈ।ਸੁਕਰਵਾਰ ਨੂੰ ਕੁਲ 35,800 ਲੋਕਾਂ ਨੇ ਵੈਕਸੀਨ ਲਗਵਾਈ ਜਦ ਕਿ ਇਸ ਤੋ ਪਹਿਲੇ ਦਿਨ ਇਹ ਅੰਕੜਾ 26,000 ਸੀ।
ਇਸ ਸਬੰਧੀ ਬੋਲਦੀ ਹੋਏ ਸਿਹਤ ਸਕੱਤਰ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਲਗਾੳਣ ਦੀ ਬੇਨਤੀ ਕੀਤੀ ਹੈ। ਯਾਦ ਰਹੇ ਅਜੇ ਤੱਕ ਹਾਂਗਕਾਂਗ ਵਿਚ 22 ਲੱਖ ਲੋਕਾਂ ਨੇ ਵੈਕਸੀਨ ਲਗਵਾਈ ਹੈ ਜਦ ਕਿ ਕੁਲ ਅਬਾਦੀ 75 ਲੱਖ ਹੈ। ਬੀਤੇ ਦਿਨੀ ਸਰਕਾਰ ਨੇ ਚੀਨ ਤੋ ਆਉਣ ਵਾਲੇ ਦੂਹਰੇ ਪਰਮਿਟ ਵਾਲੇ ਲੋਕਾਂ ਅਤੇ ਰਫਿਊਜੀ ਲੋਕਾਂ ਲਈ ਵੀ ਵੈਕਸੀਨ ਲਗਾੳਣ ਦੀ ਮਨਜੂਰੀ ਦਿਤੀ ਸੀ।