ਹਾਂਗਕਾਂਗ(ਪੰਜਾਬੀ ਚੇਤਨਾ):ਦੁਨੀਆਂ ਭਰ ਵਿਚ ਕੋਰਨਾ ਦਾ ਸੰਕਟ ਵੱਧ ਰਿਹਾ ਹੈ। ਇਸ ਮਹਾਂਮਾਰੀ ਤੋਂ ਹਾਂਗਕਾਂਗ ਨੂੰ ਭਾਂਵੇ ਕੁਝ ਰਾਹਤ ਹੈ ਪਰ ਕੱਲ 2 ਨਵੇਂ ਲੋਕਲ ਕੇਸ ਸਾਹਮਣੇ ਆਉਣ ਤੋਂ ਬਆਦ ਸਿਹਤ ਵਿਭਾਗ ਫਿਰ ਚੌਕੰਨਾ ਹੋ ਗਿਆ ਹੈ। ਨਵੇਂ ਕੇਸਾਂ ਵਿਚ ਇੱਕ ਮਰਦ ਹੈ ਜੋ ਕਿ ਇੱਕ ਰੈਸਟੋਰੈਟ ਵਿਚ ਖਾਨਸਾਮੇ ਵਜੋਂ ਕੰਮ ਕਰਦਾ ਹੈ ਅਤੇ ਦੂੁਜਾ ਕੇਸ ਇਕ ਪ੍ਰਾਈਵੇਟ ਕਲੀਨਕ ਵਿਚ ਕੰਮ ਕਰਨ ਵਾਲੀ ਨਰਸ ਦਾ ਹੈ।ਇਸ ਕਾਰਨ ਡਰ ਹੈ ਕਿ ਇਨਾਂ ਦੇ ਸਪਰਕ ਵਿਚ ਆਏ ਬਹੁਤ ਸਾਰੇ ਲੋਕ ਨੂੰ ਇਕ ਬਿਮਾਰੀ ਹੋ ਸਕਦੀ ਹੈ। ਇਨਾਂ ਦੋਵਾਂ ਕੇਸਾਂ ਤੋ ਇੱਕ ਗੱਲ ਸਾਹਮਣੇ ਆਈ ਹੈ ਕਿ ਕਰੋਨਾ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਭਾਂਵੇ ਕਿ ਸਰਕਾਰ ਨੇ ਬਹੁਤ ਸਾਰੀਆਂ ਖੁੱਲਾ ਦਿੱਤੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਐਤਵਾਰ ਨੂੰ ਹੀ 8 ਹੋਰ ਕੇਸ ਬਹਰੋਂ ਆਏ ਲੋਕਾਂ ਦੇ ਸਾਹਮਣੇ ਆਏ ਜੋ ਕਿ ਭਾਰਤ, ਪਕਿਸਤਾਨ ਅਤੇ ਇਡੋਨੇਸ਼ੀਆ ਤੋ ਆਏ ਹਨ। ਤਾਜ਼ਾ ਅੰਕੜੇ ਦਸਦੇ ਹਨ ਕਿ ਹਾਂਗਕਗ ਵਿੱਚ ਕੁਲ 1269 ਕਰੋਨਾ ਕੇਸ ਹੋਏ ਹਨ ਜਿਨਾਂ ਵਿਚੋ 1156 ਸਿਹਤਮੰਦ ਹੋ ਚੁੱਕੇ ਹਨ ਜਦ ਕਿ 101 ਅਜੇ ਵੀ ਇਲਾਜ਼ ਅਧੀਨ ਹਨ ਤੇ 7 ਮੌਤਾਂ ਹੋ ਚੁੱਕੀਆਂ ਹਨ।ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਾਹਰ ਤੋਂ ਆਉਣ ਵਾਲੇ ਲੋਕਾਂ ਦੇ ਇਕਾਤਵਾਸ਼ ਲਈ ਸਖਤੀ ਕਰਨੀ ਚਾਹੀਦੀ ਹੈ।