ਦੁਰਗਾ ਰੰਗੀਲਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ

0
432

ਵੀਰ ਦੁਰਗਾ ਰੰਗੀਲਾ ਨੂੰ ਓਹਨਾਂ ਦੇ ਜਨਮ ਦਿਨ ਤੇ ਪੰਜਾਬੀ ਚੇਤਨਾ ਦੀ ਟੀਮ ਵੱਲੋ ਬਹੁਤ-ਬਹੁਤ ਮੁਬਾਰਕਾਂ ਦੁਰਗਾ ਰੰਗੀਲਾ ਨੂੰ ਸਰੋਤੇ ਓਹਨਾਂ ਦੇ ਗਾਏ ਹੋਏ ਸਾਫ ਸੁਥਰੇ ਤੇ ਬਹੁਤ ਸਾਰੇ ਗੀਤ ਜੇਹੜੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਬਾਬਤ ਗਏ ਹਨ ਬਹੁਤ ਪਸੰਦ ਕਰਦੇ ਹਨ।
ਗੀਤਾਂ ਦੀ ਲੜੀ ਵਿੱਚ ਕੁੱਝ ਇੱਕ ਬਹੁਤ ਵਧੀਆ ਗੀਤ ਜੋਂ ਅੱਜ ਵੀ ਲੋਕ ਬਾਰ -ਬਾਰ ਸੁਣਦੇ ਹਨ ।
*ਧੀਆਂ ਕੁੱਖ ਦੇ ਵਿਚ ਨਾ ਮਾਰੋ਼…
*ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ…
*ਪਿੰਡਾਂ ਦੀ ਰੌਣਕ ਹੁੰਦੇ ਨੇ ਸਾਥ ਬਾਬੇ ਬੋਹੜ ਦੀਆਂ ਛਾਂਵਾ..
*ਯਾਰਾਂ ਨੂੰ ਰੱਬ ਬਣਾ ਕੇ ਮੁੱਲ ਮੰਗਦੀ ਮੱਥਾ ਟੇਕਣ ਦਾ਼..
*ਵਿਛੋੜਾ….
*ਮਹਿਲ ਸਿੱਖੀ ਦੇ…
*ਈਦ ਵਾਲਾ ਚੰਦ ਹੋ ਗਿਆ…
*ਬਾਪੂ ਤੇਰਾ ਗੁੱਜਰ ਗਿਆ..
*ਮਾਂ ਦੇ ਦੁੱਧ ਦਾ ਕਰਜ਼ਾ ਉੱਤਰ ਨਹੀਂ ਸਕਦਾ..
ਇਹ ਲਿਸਟ ਬਹੁਤ ਲੰਬੀ ਹੈ ਅਤੇ ਪਰਮਾਤਮਾ ਉਸ ਦੀ ਪੂਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਅਤੇ ਸਾਡੇ ਪੰਜਾਬੀ ਸੰਗੀਤ ਜਗਤ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ।

ਇਥੇ ਪੰਜਾਬੀ ਚੇਤਨਾ ਦੇ ਨਵੇਂ ਪਾਠਕਾਂ ਨੂੰ ਇਹ ਵੀ ਦੱਸਣਾਂ ਚਾਹਾਂਗੇ ਦੁਰਗਾ ਰੰਗੀਲਾ ਵੱਲੋਂ ਹਾਂਗਕਾਂਗ ਵਿਚ 2001 ਵਿੱਚ ਦਰਸ਼ਕਾਂ ਅਤੇ ਸਰੋਤਿਆਂ ਨਾਲ ਖਚਾ-ਖੱਚ ਭਰੇ ਹਾਲ ਵਿਚ ਬਹੁਤ ਵਧੀਆ ਢੰਗ ਨਾਲ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ ਸੀ ਜਿਸ ਨੂੰ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਖਾਸ ਤੌਰ ਤੇ ਪੰਜਾਬ ਤੋਂ ਬੁਲਾਇਆ ਗਿਆ ਸੀ।

ਪੰਜਾਬੀ ਚੇਤਨਾ ਰਾਹੀਂ ਹਾਂਗਕਾਂਗ ਵੱਸਦੇ ਦੁਰਗਾ ਰੰਗੀਲਾ ਦੇ ਕਰੀਬੀ ਦੋਸਤ ਸਤਰੰਗ ਵਾਲੇ ਕਸ਼ਮੀਰ ਸਿੰਘ ਸੋਹਲ ਅਤੇ ਦੁਰਗਾ ਰੰਗੀਲਾ ਦੇ ਹੋਰ ਦੋਸਤ ਜੱਸੀ ਤੁੱਗਲਵਾਲਾ, ਨਵਤੇਜ ਅਟਵਾਲ, ਰਾਣਾ ਔਜਲਾ, ਕੁਲਦੀਪ ਬੁੱਟਰ, ਰਘਬੀਰ ਸੋਹਲ, ਕੁਲਵੰਤ ਸੋਹਲ, ਜਗਤਾਰ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਗਰੇਵਾਲ ਪ੍ਰਧਾਨ ਪੰਜਾਬ ਯੂਥ ਕਲੱਬ
ਵਲੋਂ ਵੀ ਜਨਮਦਿਨ ਤੇ ਮੁਬਾਰਕਬਾਦ ਅਤੇ ਚੜ੍ਹਦੀ ਕਲਾ ਦੀਆਂ ਸ਼ੁਭ ਕਾਮਨਾਵਾਂ ਭੇਜ ਰਹੇ ਹਨ।