ਹੁਣ ਵਟਸਅਪ ‘ਤੇ ਹੁਣ ਪੈਸੇ ਵੀ ਭੇਜੋ

0
342

ਹੁਣ ਵਟਸ ਐਪ ‘ਤੇ ਤੁਸੀਂ ਸਿਰਫ਼ ਮੈਸੇਜ ਤੇ ਕਾਲ ਹੀ ਨਹੀਂ ਬਲਕਿ ਪੈਸਿਆਂ ਦਾ ਲੈਣ-ਦੇਣ ਵੀ ਕਰ ਸਕੋਗੇ। ਵਟਸ ਐਪ ਅਗਲੇ ਮਹੀਨੇ ਭਾਰਤ ਵਿੱਚ ਆਪਣਾ ਪੇਮੈਂਟ ਫੀਚਰ ਲਾਂਚ ਕਰ ਰਿਹਾ ਹੈ।

ਉਹ ਪਹਿਲਾਂ ਤੋਂ ਹੀ ਇੱਕ ਲੱਖ ਗਾਹਕਾਂ ਨਾਲ ਇਸਦਾ ਬੀਟਾ ਵਰਜਨ ਅਜ਼ਮਾ ਰਿਹਾ ਹੈ। ਇੱਕ ਵਾਰ ਰਿਲੀਜ਼ ਹੋਣ ‘ਤੇ ਇਸ ਦੇ 20 ਕਰੋੜ ਯੂਜ਼ਰਸ ਆਪਣੇ ਵਟਸ ਐਪ ਅਕਾਊਂਟ ਤੋਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ।

ਪਰ, ਆਨਲਾਈਨ ਪੇਮੈਂਟ ਦੀ ਦੁਨੀਆਂ ਦੇ ਇੱਕ ਵੱਡੇ ਖਿਡਾਰੀ ਪੇਟੀਐੱਮ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਅਤੇ ਉਸ ਨੇ ਪਹਿਲਾਂ ਤੋਂ ਹੀ ਇਸ ਲਈ ਲੜਾਈ ਸ਼ੁਰੂ ਕਰ ਦਿੱਤੀ ਹੈ। ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਵਟਸ ਐਪ ਇੱਕ ਮਹੱਤਵਪੂਰਨ ਪੇਮੈਂਟ ਨਿਯਮ ਤੋੜ ਰਿਹਾ ਹੈ ਜਿਸ ਤੋਂ ਹੁਣ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ।

ਹੁਣ ਪੇਟੀਐੱਮ ਵਟਸ ਐਪ ਦੀ ਮੂਲ ਕੰਪਨੀ ਫੇਸਬੁੱਕ ‘ਫ੍ਰੀ ਬੇਸਿਕਸ’ ਨੂੰ ਦੁਹਰਾਉਣ ਦਾ ਇਲਜ਼ਾਮ ਲਗਾ ਰਿਹਾ ਹੈ। 2 ਸਾਲ ਪਹਿਲਾਂ ਫੇਸਬੁੱਕ ਨੇ ‘ਫ੍ਰੀ ਬੇਸਿਕਸ’ ਪਲੇਟਫਾਰਮ ਲਈ ਕੁਝ ਇੰਟਰਨੈੱਟ ਸੇਵਾਵਾਂ ਰੱਖਣ ਦਾ ਇੱਕ ਇਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ, ਇਸ ਵਿਚਾਰ ਦਾ ਵੱਡੇ ਪੱਧਰ ‘ਤੇ ਵਿਰੋਧ ਹੋਣ ‘ਤੇ ਇਸ ਨੂੰ ਛੱਡ ਦਿੱਤਾ ਗਿਆ।