ਉਮਰ ਭਰ ਸ਼ੀ ਬਣੇ ਰਹਿ ਸਕਦੇ ਨੇ ਰਾਸ਼ਟਰਪਤੀ

0
937

ਬੀਜਿੰਗ  – ਚੀਨ ਵਿਚ ਸ਼ਨੀਵਾਰ ਭਾਵ ਅੱਜ ਸੰਸਦ ਦੇ ਸਲਾਨਾ ਸੈਸ਼ਨ ਦੀ ਰਸਮੀ ਸ਼ੁਰੂਆਤ ਹੋਈ। ਇਸ ਸੈਸ਼ਨ ਦੌਰਾਨ ਇਕ ਸੰਵਿਧਾਨਕ ਸੋਧ ਨੂੰ ਮਨਜ਼ੂਰ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ’ਚ ਰਾਸ਼ਟਰਪਤੀ ਅਹੁਦੇ ’ਤੇ ਕਿਸੇ ਨੇਤਾ ਦੇ ਦੋ ਕਾਰਜਕਾਲ ਦੀ ਸੀਮਾ ਨੂੰ ਖਤਮ ਕਰਨ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਇਸ ਸੰਵਿਧਾਨਕ ਸੋਧ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਲਾਈਫਟਾਈਮ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿ ਸਕਦੇ ਹਨ। ਇਸ ਸਾਲ ਦਾ ਸੈਸ਼ਨ ਕਾਫੀ ਅਹਿਮੀਅਤ ਰੱਖਦਾ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਇਨਾ (ਸੀ. ਪੀ. ਸੀ) ਨੇ ਸਮੂਹਕ ਲੀਡਰਸ਼ਿਪ ਦੇ ਦਹਾਕਿਆਂ ਪੁਰਾਣੇ ਸਿਧਾਂਤ ਨੂੰ ਦਰਕਿਨਾਰ ਕਰ ਕੇ ਰਾਸ਼ਟਰਪਤੀ ਅਤੇ ਉ¤ਪ ਰਾਸ਼ਟਰਪਤੀ ਲਈ ਦੋ ਕਾਰਜਕਾਲ ਦੀ ਸੀਮਾ ਖਤਮ ਕਰਨ ਦੇ ਸੰਵਿਧਾਨਕ ਸੋਧ ਨੂੰ ਪ੍ਰਸਤਾਵਿਤ ਕੀਤਾ ਸੀ।

 ਸੀ. ਪੀ. ਸੀ ਦੇ ਇਸ ਪ੍ਰਸਤਾਵ ਨੇ ਦੇਸ਼-ਵਿਦੇਸ਼ ਵਿਚ ਚਿੰਤਾ ਪੈਦਾ ਕਰ ਦਿੱਤੀ ਕਿ ਰਾਸ਼ਟਰਪਤੀ ਤੋਂ ਇਲਾਵਾ ਸੀ. ਪੀ. ਸੀ. ਅਤੇ ਫੌਜ ਫੋਰਸ ਦੇ ਪ੍ਰਧਾਨ ਦੇ ਅਹੁਦੇ ਵੀ ਸੰਭਾਲ ਰਹੇ ਸ਼ੀ ਜਿਨਪਿੰਗ ਤੀਜੇ ਕਾਰਜਕਾਲ ਅਤੇ ਇਸ ਤੋਂ ਵਧ ਸਮੇਂ ਤੱਕ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿ ਸਕਦੇ ਹਨ। ਇਸ ਨਾਲ ਉਹ ਚੀਨ ਦੇ ਕ੍ਰਾਂਤੀ ਦੇ ਦਿਨਾਂ ਵਿਚ ਪਾਰਟੀ ਦੇ ਸੰਸਥਾਪਕ ਮਾਓਤਸੇ ਤੁੰਗ ਨੂੰ ਮਿਲੀਆਂ ਸ਼ਕਤੀਆਂ ਵਾਂਗ ਉਨ੍ਹਾਂ ਦੀ ਵਰਤੋਂ ਇੰਝ ਕਰ ਸਕਦੇ ਹਨ, ਜਿਨ੍ਹਾਂ ’ਤੇ ਕੋਈ ਸਵਾਲ ਹੀ ਨਾ ਚੁੱਕੇ।
ਸੈਸ਼ਨ ਦੀ ਸ਼ੁਰੂਆਤ ਦਾ ਦੇਸ਼ ਭਰ ’ਚ ਟੀ. ਵੀ. ’ਤੇ ਸਿੱਧਾ ਪ੍ਰਸਾਰਣ ਹੋਇਆ। ਪ੍ਰਧਾਨ ਮੰਤਰੀ ਲੀ ਕੇਕੀਯਾਂਗ, ਸੀ. ਪੀ. ਸੀ. ਦੀ ਸਥਾਈ ਕਮੇਟੀ ਦੇ ਮੈਂਬਰਾਂ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਸੈਸ਼ਨ’ਚ ਹਿੱਸਾ ਲਿਆ। ਇਸ ਸਾਲ ਦਾ ਸੰਸਦ ਸੈਸ਼ਨ ਇਸ ਲਈ ਵੀ ਅਹਿਮ ਹੈ, ਕਿਉਂਕਿ ਸ਼ੀ ਅਤੇ ਲੀ ਨੂੰ ਛੱਡ ਕੇ ਲੱਗਭਗ ਸਾਰੇ ਅਹੁਦਿਆਂ ’ਤੇ ਤਾਇਨਾਤ ਆਲਾ ਅਧਿਕਾਰੀ ਬਦਲੇ ਜਾ ਸਕਦੇ ਹਨ।