ਚੀਨੀ ਫੌਜ ਹੋਰ ਸ਼ਲਤੀਸਾਲੀ ਬਣੂ

0
489

ਬੀਜਿੰਗ: ਚੀਨ ਸਾਲ 2018 ਵਿੱਚ ਆਪਣਾ ਰੱਖਿਆ ਬਜਟ 8.1 ਫੀਸਦੀ ਵਧਾਉਣ ਜਾ ਰਿਹਾ ਹੈ। ਸੋਮਵਾਰ ਨੂੰ ਪੇਸ਼ ਬਜਟ ਰਿਪੋਰਟ ਮੁਤਾਬਕ ਪਿਛਲੇ ਸਾਲ ਮੁਕਾਬਲੇ ਸੱਤ ਫੀਸਦੀ ਜ਼ਿਆਦਾ ਹੈ। ਇਹ ਬਜਟ ਭਾਰਤ ਮੁਕਾਬਲੇ ਕਰੀਬ ਤਿੰਨ ਗੁਣਾ ਹੈ।

ਖਬਰਾਂ ਦੀ ਚੀਨੀ ਏਜੰਸੀ ਸਿਨਹੁਆ ਮੁਤਾਬਕ ਸੋਮਵਾਰ ਤੋਂ ਸ਼ੁਰੂ ਹੋ ਰਹੇ 13ਵੇਂ ਨੈਸ਼ਨਲ ਪੀਪਲਜ਼ ਕਾਂਗਰਸ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਦਿੱਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਦਾ ਰੱਖਿਆ ਬਜਟ 1110 ਕਰੋੜ ਯੁਆਨ (175 ਅਰਬ ਡਾਲਰ) ਹੋਵੇਗਾ।

13ਵੀਂ ਐਨਪੀਸੀ ਦੀ ਪਹਿਲੀ ਮੀਟਿੰਗ ਬੁਲਾਰੇ ਝਾਂਗ ਯੇਸੁਈ ਨੇ ਐਤਵਾਰ ਨੂੰ ਦੱਸਿਆ ਕਿ ਵੱਡੇ ਮੁਲਕਾਂ ਮੁਕਾਬਲੇ ਚੀਨ ਦੇ ਰੱਖਿਆ ਬਜਟ ਵਿੱਚ ਜੀਡੀਪੀ ਦਾ ਛੋਟਾ ਹਿੱਸਾ ਲਿਆ ਹੈ। ਚੀਨ ਦੇ ਵਧੇ ਰੱਖਿਆ ਬਜਟ ਤੋਂ ਭਾਰਤ ‘ਤੇ ਕੀ ਅਸਰ ਹੋਵੇਗਾ ਦਾ ਜਵਾਬ ਮਿਲਣਾ ਫਿਲਹਾਲ ਮੁਸ਼ਕਲ ਹੈ।

ਚੀਨ ਜਿਸ ਤਰ੍ਹਾਂ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ, ਇਸ ਤੋਂ ਲੱਗਦਾ ਹੈ ਕਿ ਚੀਨ ਇਸ ਪੈਸੇ ਦਾ ਇਸਤੇਮਾਲ ਭਾਰਤ ਵਿਰੋਧੀ ਐਕਸ਼ਨ ‘ਤੇ ਵੀ ਕਰ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਭਾਰਤ ਨੂੰ ਇਸ ਦਾ ਨੁਕਸਾਨ ਚੁੱਕਣਾ ਪਵੇਗਾ।