ਕੈਪਟਨ ਦਾ ਮੋਦੀ ਨੂੰ ਕਰਾਰਾ ਜਵਾਬ

0
422

ਚੰਡੀਗੜ੍ਹ: ਤ੍ਰਿਪੁਰਾ ਵਿੱਚ ਪਹਿਲੀ ਵਾਰ ਭਾਜਪਾ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਾਫੀ ਉਤਸਾਹਤ ਹੋ ਗਏ। ਜੋਸ਼ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਤੇਜ਼ੀ ਨਾਲ ਕਾਂਗਰਸ ਮੁਕਤ ਹੋ ਰਿਹਾ ਹੈ। ਹੁਣ ਕਰਨਾਟਕ, ਪੁੱਡੂਚੇਰੀ ਤੇ ਪੰਜਾਬ ਵਿੱਚ ਹੀ ਕਾਂਗਰਸ ਸਰਕਾਰ ਬਚੀ ਹੈ।

ਮੋਦੀ ਨੇ ਕਿਹਾ ਕਿ ਦੂਜੇ ਸੂਬਿਆਂ ਦੀ ਗੱਲ ਨਹੀਂ ਪਰ ਪੰਜਾਬ ਦੇ ਮੁੱਖ ਮੰਤਰੀ ਕੋਈ ਕਾਂਗਰਸੀ ਨਹੀਂ ਬਲਕਿ ਉਹ ਤਾਂ ਆਜ਼ਾਦ ਫ਼ੌਜੀ ਹੈ। ਉਹ ਸਿਰਫ ਆਪਣੇ ਮਨ ਦੀ ਸੁਣਦੇ ਹਨ ਤੇ ਕਰਦੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਕਾਂਗਰਸ ਵੀ ਆਪਣਾ ਨਹੀਂ ਸਮਝਦੀ

ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਕੁਝ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਸ ਦਾ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਮੋਦੀ ਉਨ੍ਹਾਂ ਦੇ ਤੇ ਹਾਈ ਕਮਾਂਡ ਵਿਚਕਾਰ ਤਰੇੜ ਨਹੀਂ ਪਾ ਸਕਦੇ।

ਕੈਪਟਨ ਨੇ ਵਿਅੰਗਮੀ ਲਹਿਜ਼ੇ ਵਿੱਚ ਕਿਹਾ ਕਿ ਮੈਂ ਤਾਂ ਕਦੇ ਤੁਹਾਨੂੰ ਅਜਿਹਾ ਨਹੀਂ ਕਿਹਾ, ਕੀ ਕਾਂਗਰਸੀ ਹਾਈ ਕਮਾਂਡ ਨੇ ਤੁਹਾਡੇ ਕੋਲ ਮੇਰੀ ਸ਼ਿਕਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ (ਕਾਂਗਰਸ) ਨੂੰ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ‘ਤੇ ਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀ ਲੀਡਰਸ਼ਿਪ ‘ਤੇ ਭਰੋਸਾ ਹੈ।