ਹਿੰਸਕ ਪ੍ਰਦਰਸ਼ਨਾਂ ਦੌਰਾਨ ਸਰਕਾਰ ਨੇ ਖੋਲੇ ਖਜ਼ਾਨੇ ਦੇ ਮੂੰਹ

0
1049
ਪਾਲ ਚੈਨ,ਵਿੱਤ ਸਕੱਤਰ ਹਾਂਗਕਾਂਗ

ਹਾਂਗਕਾਂਗ(ਪਚਬ):ਪਿਛਲੇ 10 ਹਫਤੇ ਤੋ ਚੱਲ ਰਹੇ ਹਵਾਲਗੀ ਵਿਰੋਧ ਬਿੱਲ ਦੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਸਰਕਾਰ ਨੇ ਆਮ ਲੋਕਾਂ ਨੁੰ ਕੁਝ ਰਾਹਤ ਦੇਣ ਲਈ 19 ਬਿਲੀਅਨ ਡਾਲਰ ਦੇ ਰਾਹਤ ਪੈਕ ਦਾ ਐਲਾਨ ਕੀਤਾ ਹੈ। ਵਿੱਤ ਸਕੱਤਰ ਪਾਲ ਚੈਨ ਵੱਲੋਂ ਕੀਤੇ ਐਲਾਨ ਅਨੁਸਾਰ, ਮਿਲਣ ਵਾਲੀਆਂ ਸਹੂਲਤਾਂ ਇਸ ਪ੍ਰਕਾਰ ਹਨ:
1. ਸਰਕਾਰੀ ਘਰਾਂ ਵਿਚ ਰਹਿਣ ਵਾਲੇ ਘੱਟ ਅਮਦਨ ਲੋਕਾਂ ਲਈ ਇਕ ਮਹੀਨੇ ਦਾ ਕਿਰਾਇਆ ਮੁਆਫ।
2. ਹਰ ਇਕ ਘਰ ਨੂੰ 2000 ਡਾਲਰ ਬਿਜਲੀ ਬਿਲ ਵਿਚ ਸਬਸਿਡੀ।ਇਸ ਰਾਹਤ ਦਾ 2.7 ਮਿਲੀਅਨ ਲੋਕ ਫਾਇਦਾ ਲੈਣਗੇ।
2. ਜਿਨਾਂ ਲੋਕਾਂ ਨੂੰ ਪਿਛਲੇ ਸਾਲ 75% ਟੈਕਸ ਛੂਟ ਮਿਲੀ ਸੀ ੳਸ ਨੂੰ ਹੁਣ ਵਧਾ ਕੇ 100% ਕਰ ਦਿਤਾ ਗਿਆ ਹੈ।ਇਸ ਦਾ 1.43 ਮਿਲੀਅਨ ਲੋਕਾਂ ਨੂੰ ਫਾਇਦਾ ਹੋਵੇਗਾ।
3. ਹਰ ਇਕ ਕਿਨਡਰਗਾਰਟਨ, ਪ੍ਰਾਇਮਰੀ ਤੇ ਸਕੈਡਰੀ ਸਕੂਲ ਦੇ ਵਿਦਿਆਰਥੀ ਨੂੰ 2500 ਡਾਲਰ ਦੀ ਸਬਸਿਡੀ।ਇਸ ਦਾ ਲਾਭ ਕਰੀਬ 900,000 ਵਿਦਿਆਰਥੀ ਲੈ ਸਕਣਗੇ।
4. ਸਰਕਾਰ ਤੋਂ ਕਿਸੇ ਵੀ ਤਰਾ ਦੀ ਰਾਹਤ ਜਿਵੇ ਕਿ ਸੀ ਐਸ ਐਸ ਏ, ਬੁਢਾਪਾ ਸਹਾਇਤਾ, ਅਪਾਹਜ ਹੋਣ ਤੇ ਮਿਲਣ ਵਾਲੀ ਸਹਾਇਤਾ ਆਦਿ ਲੈਣ ਵਾਲੇ ਲੋਕਾਂ ਨੂੰ ਇਕ ਮਹੀਨੇ ਦੀ ਵਾਧੂ ਸਹਾਇਤਾ ਦਿੱਤੀ ਜਾਵਗੀ।
5. ਛੋਟੇ ਅਤੇ ਦਰਮਿਆਨੇ ਵਿਉਪਾਰੀਆਂ ਲਈ ਵੀ ਰਾਹਤ ਦੇ ਕਈ ਐਨਾਲ ਕੀਤੇ ਗਏ ਹਨ ਜਿਸ ਵਿਚ ਬਹੁਤ ਸਾਰੀਆਂ ਸਰਕਾਰੀ ਫੀਸਾਂ ਆਦਿ ਇਕ ਸਾਲ ਲਈ ਮੁਆਫ ਕੀਤੀਆਂ ਗਈਆਂ ਹਨ ਤੇ ਸਰਕਾਰੀ ਕਰਾਏ ਵਿਚ ਵੀ 50% ਦੀ ਛੂਟ ਦਾ ਐਨਾਲ ਕੀਤਾ ਗਿਆ ਹੈ।
ਇਸ ਤੋ ਇਲਾਵਾ ਜਿਨਾਂ ਘੱਟ ਅਮਦਨ ਵਾਲੇ ਲੋਕਾਂ ਨੂੰ ਇਨਾਂ ਰਾਹਤਾਂ ਦਾ ਫਾਇਦਾ ਨਹੀ ਹੋਵੇਗਾ, ਉਨਾਂ ਲਈ ਕਮਿਊਨਟੀ ਕੇਅਰ ਫੰਡ ਵੱਲੋਂ ਸਹਾਇਤਾ ਦੀ ਯੋਜਨਾ ਤਿਆਰ ਕੀਤੀ ਜਾਵੇਗੀ।
ਸਰਕਾਰ ਪੱਖੀ ਜਿਥੇ ਇਸ ਐਨਾਲ ਦੀ ਹਮਾਇਤ ਕਰ ਰਹੇ ਹਨ ਉਥੇ ਹੀ ਵਿਰੋਧੀ ਇਸ ਨੂੰ ਸਰਕਾਰ ਦੇ ਮੌਜੂਦਾਂ ਹਲਾਤਾ ਤੋਂ ਲੋਕਾਂ ਦਾ ਧਿਆਨ ਦੂਰ ਕਰਨ ਕੋਸ਼ਿਸ਼ ਦੱਸ ਰਹੇ ਹਨ।