ਹਾਂਗਕਾਂਗ ( ਸ਼ਰਨਜੀਤ ਸ਼ਿੰਘ) : 16 ਨਵੰਬਰ 2024 ਨੂੰ ਸ਼ਮਜਨ ਚਾਈਨਾ ਦੇ ਸਿੱਖ ਸੰਗਤ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ। ਇਸ ਵਿੱਚ ਸ਼ਮਜਨ ਦੀ ਸੰਗਤ ਵੱਲੋਂ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਧਾਰਮਿਕ ਦੀਵਾਨ ਲਗਾਏ ਗਏ ਜਿਸ ਵਿੱਚ ਸਮੂਹ ਸੰਗਤ ਨੇ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ।
ਇਸ ਸਮਾਗਮ ਲਈ ਵਿਸ਼ੇਸ ਤੌਰ ਤੇ ਬੀਬੀ ਪ੍ਰਭਸਰਨ ਕੌਰ, ਸੁਰਚਨਾ ਕੌਰ ਦਾ ਜੱਥਾ ਉਚੇਚੇ ਤੌਰ ਤੇ ਹਾਂਗਕਾਂਗ ਤੋਂ ਕੀਰਤਨ ਦੀ ਹਾਜਰੀ ਭਰਨ ਲਈ ਗਿਆ।
ਇਥੇ ਪਿਛਲੇ 12 ਸਾਲਾਂ ਤੋਂ ਹਰ ਸਾਲ ਇਹ ਦੀਵਾਨ ਸਜਾਏ ਜਾ ਰਹੇ ਹਨ ਜਿਸ ਵਿੱਚ ਸਿਧੀ ਭਾਈਚਾਰਾ ਵੀ ਵੱਧ ਚੜ ਕੇ ਹਿੱਸਾ ਲੈਂਦਾ ਹੈ ਇਸ ਦੀਵਾਨ ਵਿੱਚ ਤਕਰੀਬਨ 150 ਦੀ ਸੰਗਤ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਦੀਵਾਨਾਂ ਤੋਂ ਬਾਅਦ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਹ ਸਾਰੇ ਉਪਰਾਲੇ ਪਿੱਛੇ ਭਾਈ ਅੰਮ੍ਰਿਤਪਾਲ ਸਿੰਘ ਭਾਈ ਪ੍ਰੇਮ ਸਿੰਘ ਤੇ ਹੋਰ ਜਥਿਆਂ ਦੇ ਉੱਦਮ ਸਦਕਾ ਹੀ ਇਹ ਪ੍ਰੋਗਰਾਮ ਨੇਪਰੇ ਚੜਿਆ।