ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਸਮਾਜ ਸੇਵੀ ਸੰਸਥਾ ਰੇਸ਼ੀਅਲ ਇੰਟੈਗ੍ਰੇਸ਼ਨ ਐਜੂਕੇਸ਼ਨ ਐਂਡ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਚੀਨੀ ਨਵੇਂ ਸਾਲ ਦੀ ਹੋ ਰਹੀ ਸ਼ੁਰੂਆਤ ਮੌਕੇ ਬਜ਼ੁਰਗਾਂ ਨੂੰ ਮਾਸਕ, ਸੈਨੇਟਾਈਜ਼ਰ, ਸ਼ੁੱਭ-ਕਾਮਨਾਵਾਂ ਦੇ ਕਾਰਡ ਅਤੇ ਹੋਰ ਗਿਫ਼ਟ ਵੰਡੇ ਗਏ। ਵਾਨਚਾਈ ਐਮ.ਟੀ.ਆਰ. ਦੇ ਬਾਹਰ ਬਜ਼ੁਰਗਾਂ ਨਾਲ ਖ਼ੁਸ਼ੀ ਸ਼ਾਂਝੇ ਕਰਨ ਮੌਕੇ ਬੱਚੀ ਸੁਖਮਨ ਕੌਰ ਅਤੇ ਬੱਚਾ ਹਰਜੱਸ ਸਿੰਘ ਵਲੋਂ ਚੀਨੀ ਭਾਸ਼ਾ ਵਿਚ ਸ਼ੁੱਭ-ਕਾਮਨਾਵਾਂ ਲਿਖ ਕੇ ਬਜ਼ੁਰਗਾਂ ਨੂੰ ਦਿੱਤੇ ਗਏ। ਇਸ ਮੌਕੇ ਉਕਤ ਸੰਸਥਾ ਦੇ ਸੰਚਾਲਕ ਬਲਜਿੰਦਰ ਸਿੰਘ ਪੱਟੀ ਦੇ ਨਾਲ ਪਰਮਿੰਦਰ ਕੌਰ, ਹਰਦੀਪ ਕੌਰ, ਮਨਜੀਤ ਸਿੰਘ, ਸੁਰਜੀਤ ਸਿੰਘ ਢਿੱਲੋਂ, ਡਾ. ਹਾਮਿਲਾ ਇਸਮਾਇਲ ਮਿ. ਲੀ ਕੌਕ ਫਾਇਰ ਅਫ਼ਸਰ ਹਾਂਗਕਾਂਗ, ਆਇਰਲੈਂਡ ਕ੍ਰਾਇਮ ਪ੍ਰੀਵੈਨਸ਼ਨਲ ਬਿਊਰੋ, ਮਿ. ਯਿਊ ਚਿੰਗ ਫੰਗ ਐਂਟੀ ਡਰੱਗ ਵਲੰਟੀਅਰ ਗਰੁੱਪ, ਮਿ. ਯੂਇਨ, ਬਿਲੀ ਢਿੱਲੋਂ, ਚੈਨ ਚਿਓਂਗ ਸ਼ਿਗ ਚਾਰਲਸ, ਡੈਨੀ ਸਮੇਤ ਬਹੁਤ ਸਾਰੇ ਵਲੰਟੀਅਰ ਅਤੇ ਸਮਾਜ ਸੇਵਕ ਮੌਜੂਦ ਸਨ।