ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਆਮ ਲੋਕਾਂ ਨੂੰ ਖੁਸ਼ ਕਰਨ ਲਈ ਨਿੱਤ ਨਵੇਂ ਐਲਾਨ ਕਰ ਰਹੀ ਹੈ। ਹੁਣ ਤਾਜ਼ਾ ਐਲਾਨ ਵਿਚ ਹਾਂਗਕਾਂਗ ਮੁੱਖੀ ਨੇ ਸਫਰ ਕਰਨ ਵਾਲੇ ਵੱਡੀ ਉਮਰ ਦੇ ਵਿਅਕਤੀਆਂ ਲਈ ਐਲਾਨ ਕੀਤਾ ਹੈ। ਇਸ ਤਹਿਤ 60 ਸਾਲ ਤੋ ਉਪਰ ਦੀ ਉਮਰ ਵਾਲੇ ਵਿਅਕਤੀ ਹੁਣ ਸਿਰਫ 2 ਡਾਲਰ ਵਿਚ ਸਫਰ ਕਰ ਸਕਣਗੇ। ਇਹ ਸਹੂਲਤ ਐਮ ਟੀ ਆਰ, ਬੱਸਾਂ, ਫੈਰੀਆਂ ਅਤੇ ਮਿਨੀ ਬੱਸਾਂ ਵਿਚ ਮਿਲ ਸਕੇਗੀ।ਕੁਝ ਸਮਾਂ ਪਹਿਲਾਂ ਜਦ ਇਹ ਮੰਗ ਹਾਂਗਕਾਂਗ ਮੁੱਖੀ ਅੱਗੇ ਰੱਖ ਗਈ ਸੀ ਤਾਂ ਉਨਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਇਸ ਤੇ ਵੱਡਾਂ ਖਰਚ ਹੋਵੇਗਾ। ਇਸ ਤੋਂ ਇਲਾਵਾ ਵੱਡੀ ਉਮਰ ਦੀ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਵੀ 2585 ਡਾਲਰ ਕਰ ਦਿੱਤੀ ਗਈ ਹੈ।ਇਕ ਹੋਰ ਅਹਿਮ ਕਦਮ ਵਿਚ ਸਰਕਾਰੀ ਛੁੱਟੀਆਂ ਜੋ ਪਹਿਲਾਂ ਸਿਰਫ ਬੈਕਾਂ ਵਾਲੀਆਂ ਛੁੱਟੀ ਸਨ ਹਨ ਹਰ ਇਕ ਲਈ ਲਾਗੂ ਕਰ ਦਿਤੀਆਂ ਗਈਆਂ ਹਨ। ਇਸ ਸਾਲ ਛੱਟੀਆਂ ਦੀ ਇਹ ਗਿਣਤੀ 17 ਹੋਵੇਗੀ। ਜੋ ਲੋਕ ਐਮ ਪੀ ਐਫ ਰਾਸ਼ੀ ਨਹੀ ਭਰ ਸਕਦੇ ਉਨਾਂ ਲਈ ਵੀ ਸਰਕਾਰ ਨੇ ਰਾਹਤ ਦਾ ਐਲਾਨ ਕੀਤਾ ਹੈ।ਇਨਾਂ ਸਭ ਯੋਜਨਾਵਾਂ ਤੇ ਕੁਲ 10 ਬਿਲੀਅਨ ਡਾਲਰ ਖਰਚ ਹੋਵੇਗਾ।