ਹਾਂਗਕਾਂਗ(ਪਚਬ): ਗੁਰੂ ਨਾਨਕ ਦੇਵ ਯੂਨੀਵਰਸਿਟੀ ਚੀਨੀ ਭਾਸ਼ਾ ਵਿਚ ਇਕ ਸ਼ਾਰਟ ਟਰਮ ਕੋਰਸ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਦਾਖਲਾ ਆਨਲਾਈਨ 15 ਜਨਵਰੀ, 2020 ਤੋਂ ਸ਼ੁਰੂ ਹੋ ਜਾਵੇਗਾ।
ਵਿਦੇਸ਼ੀ ਭਾਸ਼ਾਵਾਂ ਦੇ ਮੁਖੀ, ਡਾ. ਮੋਹਨ ਕੁਮਾਰ ਨੇ ਦੱਸਿਆ ਕਿ ਇਸ ਕੋਰਸ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 25 ਜਨਵਰੀ, 2020 ਹੈ ਅਤੇ 27 ਫਰਵਰੀ ਨੂੰ ਸਵੇਰੇ 10 ਵਜੇ ਵਿਭਾਗ ਵਿਖੇ ਕੌਂਸਲਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਪੂਰੇ ਹੋ ਰਹੇ ਇਸ ਕੋਰਸ ਦੀਆਂ ਕਲਾਸਾਂ 3 ਫਰਵਰੀ ਤੋਂ ਜਾਣਗੀਆਂ। ਇਸ ਤੋਂ ਇਲਾਵਾ ਊਰਦੂ ਭਾਸ਼ਾ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈਂ। ਜੀਐਨਡੀਯੂ ਵੱਲੋਂ ਫ੍ਰੈਂਚ, ਜਰਮਨ, ਪਰਸ਼ੀਅਨ ਭਾਸ਼ਾਵਾਂ ਦੇ ਕੋਰਸ ਵੀ ਸਫਲਤਾਪੂਰਵਕ ਕਰਵਾਏ ਜਾ ਰਹੇ ਹਨ। ਮੌਜੂਦਾ ਪੰਜਾਬ ਵਿੱਚ ਵਿਦੇਸ਼ੀ ਭਾਸ਼ਾਵਾਂ ਦੇ ਕੋਰਸਾਂ ਦੀ ਬਹੁਤ ਜਰੂਰਤ ਹੈਂ। ਖਾਸਤੌਰ ਤੇ ਅੰਮ੍ਰਿਤਸਰ ਸਾਹਿਬ ਖੇਤਰ ਲਈ ਜਿੱਥੇ ਹਰ ਰੋਜ਼ ਲੱਖਾਂ ਯਾਤਰੂ ਆਉਂਦੇ ਹਨ।