ਤੂਫਾਨ ਦਾ ਅਸਰ ਹਵਾਈ ਉਡਾਣਾਂ ਤੇ ਵੀ।

0
609

ਹਾਂਗਕਾਂਗ 22 ਅਗਸਤ 2017(ਗਰੇਵਾਲ): ਸਮੰਦਰੀ ਤੁਫਾਨ ਹਾਟੋ ਹਾਂਗਕਾਂਗ ਵੱਲ ਆ ਰਿਹਾ ਹੈ ਜਿਸ ਕਾਰਨ ਭਾਰੀ ਮੀਹ ਤੇ ਤੇਜ ਹਵਾਵਾਂ ਵਾਲਾ ਮੋਸਮ ਹੋਵੇਗਾ। ਇਸ ਦਾ ਜਿਆਦਾ ਅਸਰ 23 ਅਗਸਤ ਨੂੰ ਸਵੇਰੇ ਦੇਖਣ ਨੂੰ ਮਿਲੇਗਾ ਕਦ ਮੋਸਮ ਵਿਭਾਗ ਵੱਲੋ ਚੇਤਾਵਨੀ ਵਾਲਾ ਸਕੇਤ ਨੰਬਰ 8 ਜਾਰੀ ਕੀਤੇ ਜਾਣ ਦੀ ਸਭਾਵਨਾ ਹੈ। ਇਸ ਕਾਰਨ ਹਾਂਗਕਾਂਗ ਵਿਚ ਆਉਣ ਤੇ ਜਾਣ ਵਾਲੀਆਂ ਹਵਾਈ ਉਡਾਣਾਂ ਤੇ ਅਸਰ ਹੋਵੇਗਾ। ਇਸ ਸਬੰਧੀ ਕੈਥੇ ਪੈਸਫਿਕ ਨੇ ਆਪਣੀਆਂ ਯੂਰਪ ਅਤੇ ਅਮਰੀਕਾ ਤੋ ਆਉਣ/ਜਾਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਦੇ ਸਮੇ ਵਿਚ ਤਬਦੀਲੀ ਕੀਤੀ ਹੈ। ਇਸ ਤੁਫਾਨ ਦੇ ਅਸਰ ਕਾਰਨ ਭਾਰਤ ਤੋ ਹਾਂਗਕਾਂਗ ਆਉਣ ਵਾਲੀਆਂ ਉਡਾਣਾਂ ਤੇ ਵੀ ਅਸਰ ਪਵੇਗਾ ਕਿ ਜੋ ਦਿੱਲੀ ਮੁੰਬਈ ਤੋ ਜਿਆਦਾ ੳਡਾਣਾਂ ਸਵੇਰੇ ਵੇਲੇ ਹੀ ਹਾਂਗਕਾਂਗ ਵਿਚ ਆਉਦੀਆਂ ਹਨ।ਯਾਤਰੀ ਏਅਰ ਪੋਰਟ ਤੇ ਜਾਣ ਤੋ ਪਹਿਲਾਂ ਹਵਾਈ ਕੰਪਨੀਆਂ ਨਾਲ ਸਪਰਕ ਕਰ ਲੈਣ ਤਾ ਜੋ ਖੱਜਲ ਖੁਆਰੀ ਤੋ ਬਚਿਆ ਜਾ ਸਕੇ।