ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ,
ਰੁਖ ਵੱਡ ਤੇ ਜੱਗਲ ਬੇਲੇ ਸਾਰੇ ਖਾਲੀ ਕਤੇ ਤੂੰ,
ਤੇਰੇ ਚੋ ਇਨਸਾਨ ਮਰ ਗਿਆ ਪਾਣੀ ਵੀ ਜਹਿਰੇ ਕਰਤੇ ਤੂੰ,
ਸਨਾਮੀ ਦੀਆ ਲੈਹਰਾ ਅੱਗੇ ਕੇੜਾ ਬ਼ੰਬ ਚਲਾਵੇਗਾ
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇ ਗਾ,
ਚੰਨ ਹਨੇਰੇ ਦੂਰ ਭਜਾਉਦਾ ਉਨੂ ਵੀ ਦਾਗੀ ਕੱਰ ਦਿਤਾ,
ਪੂਜਣ ਵਾਲੀ ਚੀਜ ਤੇ ਬੰਦਿਆ ਪੈਰ ਤੂੰ ਜਾਕੇ ਧਰ ਦਿਤਾ,
ਧਰਤੀ ਸਾਭ ਨਾ ਹੋਈ ਉਥੇ ਕੀ ਮਹਲ ਬਣਾਵੇਗਾ
ਜੇ ਕੁਦਰਤ ਨਾਲ ਟਕਰਾਵੇ ਗਾ ਤਾ ਏਦਾ ਹੀ ਪਛਤਾਵੇਗਾ,
ਕਿਦਾ ਦੇ ਵਿਆਹ ਹੋਣ ਲੱਗ…ਪਏ ਘਰ ਘਰ ਗੱਲਾ ਤੁਰੀਆ
ਮੁਡਿਆ ਦੇ ਨਾਲ ਮੁਡੇ ਵਿਆਹ ਤੇ ਕੁੜੀਆ ਦੇ ਨਾਲ ਕੁੜੀਆ,
ਜਪਾਨ ਦੇ ਵਾਗੂ ਛੇਤੀ ਹੀ ਮੱਲੀਆ ਮੇਟ ਹੋ ਜਾਵੋਗਾ,
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ,
ਬਲਹਾਰੀ ਕੁਦਰਤ ਵੱਸਿਆ ਤੇਰਾ ਅੰਤ ਜਾਏ …ਲੱਖਿਆ,
ਤੂੰ ਕਰਤਾ ਏ ਤੇਰਾ ਏ ਸੱਭ ਤੂੰ ਕਣ ਕਣ ਦੇ ਵਿਚ ਵੱਸਿਆ,
ਸੁੱਦਾਮ ਦੇ ਵਾਗੂ ਔਜਲੇ ਤੂੰ ਵੀ ਖਾਲੀ ਹੱਥੀ ਜਾਵੇਗਾ
ਜੇ ਕੁਦਰਤ ਨਾਲ ਟਕਰਾਵੇਗਾ ਤਾ ਏਦਾ ਹੀ ਪਛਤਾਵੇਗਾ
ਰਣਜੀਤ ਸਿੰਘ ‘ਔਜਲਾ’