ਜਾਗੋ ਮੀਟੀ ਦੇ ਵਿੱਚ ਅੱਖੀਆਂ
ਭਰ ਭਰ ਡੁੱਲੀਆਂ
ਡੁੱਲ ਡੁੱਲ ਸੁੱਕੀਆਂ
ਹਿਜਰ ਤੇਰੇ ਦੀਆਂ ਪੀੜਾਂ ਸੱਜਣਾ
ਨਾ ਇਹ ਮੋਈਆਂ
ਨਾ ਇਹ ਮੁੱਕੀਆਂ
ਯਾਦਾਂ ਦੀਆਂ ਬਰਾਤਾਂ ਚੰਨ ਵੇ
ਦਿਲ ਦੇ ਸੁੰਨੇ ਬੂਹੇ ਢੁੱਕੀਆਂ
ਨਹੀਂ ਲੱਭੀਆਂ ਪਰ ਸੰਦਲੀ ਨਜ਼ਰਾਂ
ਚਿਹਰੇ ਲੜੀਆ ਦੇ ਵਿੱਚ ਲੁਕੀਆਂ
ਇਹ ਜਿੰਦਾਂ ਗੈਰਾਂ ਪਰਨਾਈਆਂ
ਦਰਦ ਹੰਢਾਵਣ ਰੂਹਾਂ ਟੁੱਕੀਆਂ
ਨਹੀਂ ਮਿਲਿਆ ਸਾਨੂੰ
ਮਨ ਦਾ ਮਹਿਰਮ
ਰਲ਼ੀਆਂ ਰੇਤ ਮੁਹੱਬਤਾਂ ਉੱਕੀਆਂ
ਜ਼ਿੰਦੜੀ ਤੜਫੇ ਹੱਡੀਆਂ ਕੜਕਣ
ਚੰਦਰੀਆਂ ਸਾਵਾਂ ਫਿਰ ਨਾ ਰੁਕੀਆਂ
ਅਬਲਾ ਜੇ ਇੱਕ ਹਾਂ ਵੀ ਭਰਲੇਂ
ਜੀਤ ਜ਼ਮਾਨੇ ਉਂਗਲਾ ਚੁੱਕੀਆਂ
ਜਾਗੋ ਮੀਟੀ ਦੇ ਵਿੱਚ ਅੱਖੀਆਂ
ਭਰ ਭਰ ਡੁੱਲੀਆਂ
ਡੁੱਲ ਡੁੱਲ ਸੁੱਕੀਆਂ
ਹਿਜਰ ਤੇਰੇ ਦੀਆਂ ਪੀੜਾਂ ਸੱਜਣਾ
ਨਾ ਇਹ ਮੋਈਆਂ
ਨਾ ਇਹ ਮੁੱਕੀਆਂ
….ਜੀਤ ਕੱਦੋਂ ਵਾਲਾ…..