ਤੇਰਾ ਤੀਰ-ਏ-ਅੰਦਾਜ਼ 

0
253

ਅੱਜ ਕਲ ਰਿਸ਼ਤੇ ਕੱਚ ਜੇ ਹੋ ਗਏ,

ਆਪਣਿਆਂ ਨਾਲ ਝੂਠ ਅਸੀਂ ਕਿੰਨੇ ਪੱਕੇ ਜੇ ਹੋ ਗਏ,

ਗੱਲਾਂ ਦਿਲ ਵਿੱਚ ਲੈ ਨਿਭਾ ਲੈਨੇ ਆਂ,

ਸਾਡੇ ਨਕਾਬਾਂ ਵਾਲੇ ਚਿਹਰੇ ਕਿੰਨੇ ਸੱਚੇ ਜੇ ਹੋ ਗਏ,

ਦਿਲ ਦੀ ਗੱਲ ਵੱਧ ਤੇ ਪਿਆਰ ਓਹਦਾ ਛੋਟਾ ਜੇਹਾ ਹੋ ਗਿਆ,

ਜੇ ਓਹ ਦਿਲ ਦਾ ਮੈਲਾ ਸੀ,

ਤੇ ਤੂੰ ਕਿਹੜਾ ਦੁੱਧ ਧੋਤਾ ਜੇਹਾ ਹੋ ਗਿਆ,ਕੋਈ ਅਪਣਾ ਬਣ ਕੇ ਤੀਰ ਸਿੱਧੇ ਹੀ ਚਲਾ ਗਿਆ,

ਹਾਏ, ਇਹੀ ਤੀ -ਰੇ- ਅੰਦਾਜ਼ ਤੇਰਾ ਸਾਨੂੰ ਸੀ ਭਾ ਗਿਆ,

ਚੱਕ ਤੇਰੇ ਵਾਲਾ ਤੀਰ ਸੀ ਫਿਰ ਮੈਂ ਵੀ ਚਲਾ ਲਿਆ,

ਰਿਸ਼ਤਾ ਤੇਰਾ ਮੇਰਾ ਫੇਰ ਤਾਰ ਤਾਰ ਸੀ ਕਰਾ ਲਿਆ,

ਫ਼ਰਜ਼ ਤੇ ਕਰਜ਼ ਭੁੱਲ ਮੈਂ ਨਫਰਤ ਸੀ ਨਿਭਾ ਲਿਆ,

ਜੱਦ ਤੇਰਾ ਭੋਲਾ ਚਿਹਰਾ ਪਰਦਾ ਸੀ ਹਟਾ ਗਿਆ,

ਬੰਦੇ ਦੀ ਜਾਤ ਸੀ ਸਮਙ ਵਿੱਚ ਆ ਗਈ, ਗਿਰਗਿਟ ਨੇ ਤਾਂ ਬਦਨਾਮੀ ਐਵੇਂ ਹੀ ਕਮਾਂ ਲਈ,

ਰੰਗ ਬਦਲ ਗਿਆ ਜੱਦ ੳਹਨੇ ਖਤਰਾ ਸੀ ਭਾ ਲਿਆ,

ਨਫਾ ਦੇਖ ਕੇ ਰੰਗ ਬਦਲਿਆ ਬੰਦਿਆ, ਤੂੰ ਤਾਂ ਕਮਾਲ ਹੀ ਕਰਾ ਗਿਆ, ਤੂੰ ਤਾਂ ਕਮਾਲ ਹੀ ਕਰਾ ਗਿਆ।

ਅਸ਼ੀਜੀਤ ਕੌਰ