ਬੰਜ਼ਰ ਜਮੀਨਾਂ ਵਿੱਚ ਖੇਡੀਆਂ ਕਬੱਡੀਆਂ,
ਦੱਸਿਓ ਪੰਜਾਬੀਓ ਪੰਜਾਬ ਕਿੱਥੇ ਰਹਿ ਗਿਆ ?
ਗਾਜਰ, ਘਾਹ ,ਭੰਗ ਐਥੇ ਰਿੰਡ ਪਰਧਾਨ ਹੋਈ,
ਜੀਹਤੋਂ ਬਣੇ ਗੁਲਕੰਦ ਉਹ ਗੁਲਾਬ ਕਿੱਥੇ ਰਹਿ ਗਿਆ?
ਤਿਲਾਂ ਦੀਆਂ ਪਿੰਨੀਆਂ ਬਣਾਕੇ ਦਾਦੀ ਦਿੰਦੀ ਸੀ,
ਘਰ ਦੀ ਸ਼ਰਾਬ ਸਾਡਾ ਬਾਪੂ ਨਾਲ ਲੈ ਗਿਆ।
ਛੱਡੀਆਂ ਚਰਾਂਦਾਂ ਅਸੀਂ ਕੀਤੀਆਂ ਅਬਾਦ ਨੇ,
ਲੱਭੇ ਪਟਵਾਰੀ ਸਾਡਾ ਟਾਬ ਕਿੱਥੇ ਰਹਿ ਗਿਆ?
ਪੱਕ ਕੇ ਸੰਧੂਰੀ ਅੰਬ ਆਪੇ ਡਿੱਗ ਪੈਂਦੇ ਸੀ,
ਕੈਮੀਕਲ ਤੋਂ ਬਣਾਇਆ ਅੰਬ ਸਾਡੇ ਗਲ਼ ਪੈ ਗਿਆ।
ਤੁਸੀ ਵਿਗਿਆਨਿਓ ਬੈਠ ਕੇ ਵੀਚਾਰ ਕਰੋ,
ਰੰਗਲਾ ਪੰਜਾਬ ਕਾਹਤੋਂ ਚੌਲਾਂ ਜੋਗਾ ਰਹਿ ਗਿਆ।
ਰੱਖਣੇ ਵਰਤ ਪੈ ਜਾਣ ਨਾ”ਲਖਣਪੁਰੀ”,
ਅੰਨ ਦਾਤਾ ਰਾਹ ਖੁਦਕੁਸ਼ੀਆਂ ਦੇ ਪੈ ਗਿਆ।
“””ਕਰਨੈਲ ਸਿੰਘ ਲਖਣਪੁਰੀ
7528908281