ਸ੍ਰੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਨੇ ਇਕ ਹੋਰ ਪੀੜਤ ਦੀ ਕੀਤੀ ਮਦਦ

0
296

ਬਲਦੇਵ ਸਿੰਘ ਬੁੱਧਸਿੰਘ ਵਾਲਾ:- 22 ਜੂਨ, ਸ੍ਰੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਦੀ ਟੀਮ ਨੇ 15000 ਰੁਪਏ ਦੀ ਮੱਦਦ ਕੀਤੀ। ਬੀਬੀ ਪਰਮਜੀਤ ਕੌਰ ਮੋਗਾ ਜੋ ਕਿ ਪਿੱਤੇ ਦੀ ਪੱਥਰੀ ਦੇ ਦਰਦ ਨਾਲ ਬਹੁਤ ਬੇ ਚੈਨ ਸੀ। ਉਸਦਾ ਉਪਰੇਸ਼ਨ ਸੂਦ ਹਸਪਤਾਲ ਸਿਵਲ ਹਸਪਤਾਲ ਦੇ ਸਾਹਮਣੇ ਮੋਗਾ ਤੋ ਉਪਰੇਸ਼ਨ ਕਰਵਾ ਕੇ ਤੇ ਤੰਦਰੁਸਤ ਕਰਵਾ ਕੇ ਸਹੀ ਸਲਾਮਤ ਘਰ ਭੇਜਿਆ। ਇਸ ਟੀਮ ਦੇ ਮੈਂਬਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਨੇ ਪੈਸੇ ਦੇ ਕੇ ਜੋ ਕਿ ਹਾਂਗਕਾਂਗ ਤੋਂ ਭੇਜੇ ਗਏ ਸੀ ਖੁਸ਼ੀਆਂ ਪ੍ਰਾਪਤ ਕੀਤੀਆਂ। ਬੀਬੀ ਪਰਮਜੀਤ ਕੌਰ ਜਿਸ ਦੇ ਸਿਰ ਦਾ ਸਾਈਂ ਨਹੀਂ ਉਸਨੇ ਸਾਰੀ ਟੀਮ ਦਾ ਬਹੁਤ ਧੰਨਵਾਦ ਕੀਤਾ ਅਤੇ ਹਾਂਗਕਾਂਗ ਦੀ ਸਾਰੀ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸਨੂੰ ਪੱਖੇ ਦੀ ਲੋੜ ਹੈ ਪੱਖਾ ਵੀ ਦਾਸ ਲੈਕੇ ਦੇਵੇਗਾ।