ਪਣਡੁੱਬੀ ’ਚ ਸਵਾਰ ਸਾਰੇ 5 ਯਾਤਰੀਆਂ ਦੀ ਮੌਤ

0
280

ਓਟਵਾ (ਏਜੰਸੀਆਂ ) : ਅਮਰੀਕੀ ਤੱਟ ਰੱਖਿਅਕਾਂ ਨੇ ਐਲਾਨ ਕੀਤਾ ਹੈ ਕਿ ਟਾਈਟੈਨਿਕ ਦੇ ਨੇੜੇ ਖੋਜੀਆਂ ਨੂੰ ਮਿਲਿਆ ਮਲਬਾ ਲਾਪਤਾ ਟਾਈਟਨ ਪਣਡੁੱਬੀ ਦਾ ਹੈ ਤੇ ਇਸ ’ਤੇ ਸਵਾਰ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਪੱਤਰਕਾਰ ਸੰਮੇਲਨ ਵਿੱਚ ਯੂਐੱਸ ਕੋਸਟ ਗਾਰਡ ਰੀਅਰ ਐਡਮਿਰਲ ਜੌਨ ਮੌਗਰ ਨੇ ਕਿਹਾ ਕਿ ਰਿਮੋਟਲ ਨਾਲ ਚੱਲਣ ਵਾਲੇ ਵਾਹਨ (ਆਰਓਵੀ) ਨੇ ਸਮੁੰਦਰ ਦੇ ਤਲ ਉੱਤੇ ਟਾਈਟੈਨਿਕ ਤੋਂ ਅੱਧਾ ਕਿਲੋਮੀਟਰ ਦੂਰ ਟਾਈਟਨ ਸਬਮਰਸੀਬਲ ਦੀ ਖੋਜ ਕੀਤੀ। ਆਰਓਵੀ ਨੂੰ ਬਾਅਦ ਵਿੱਚ ਉਸ ਦਾ ਹੋਰ ਵੀ ਮਲਬਾ ਮਿਲਿਆ।