ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਮੰਤਰੀ ਨੇ ਅੱਜ ਕਰੋਨਾ ਪਾਬੰਦੀਆਂ ਵਿਚ ਕੁਝ ਨਰਮੀ ਦਾ ਐਲਾਨ ਕੀਤਾ ਹੈ ਜੋ ਕਿ ਇਸ ਪ੍ਰਕਾਰ ਹੈ:
1. ਰੈਸਟੋਰੈਟ ਵਿਚ ਹੁਣ ਗਾਹਕ ਰਾਤ 10 ਵਜੇ ਤਕ ਬੈਠ ਕੇ ਖਾਣਾ ਖਾ ਸਕਣਗੇ ਤੇ ਹਰ ਮੇਜ਼ ਉਤੇ 4 ਬੰਦੇ ਬੈਠ ਸਕਣਗੇ।
2. ਆਮ ਜਨਤਾ ਹੁਣ 4 ਦੇ ਗਰੁੱਪ ਵਿਚ ਬਾਹਰ ਜਾ ਸਕਣਗੇ ਜਦ ਕਿ ਪਹਿਲਾ 2 ਦੀ ਮਨਜੂਰੀ ਸੀ।
3. ਘਰਾਂ ਵਿਚ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ ਹਟਾਈ।
4. ਇਹ ਸਭ ਸਥਾਨ ਖੁਲ ਸਕਣਗੇ; ਧਾਰਮਿਕ ਸਥਾਨ, ਸਿਨਮੇ, ਲਾਇਬਰੇਰੀਆਂ,ਥੀਮ ਪਾਰਕ, ਪਲੇਗਰਾਊਡ, ਜਿੰਮ, ਬਿਊਟੀ ਤੇ ਮਸਾਜ ਪਾਰਲਰ, ਸਪੋਰਟਸ ਗਰਾਊਡਾਂ।
5. ਪਰ ਇਹਨਾਂ ਸਥਾਨਾਂ ਤੇ ਜਿੰਦੇ ਲੱਗੇ ਰਹਿਣਗੇ; ਬਾਰ,ਬੀਚ,ਸਵਿਮਿੰਗ ਪੂਲ, ਬੀ ਬੀ ਕਿਊ ਸਥਾਨ।
ਇਹ ਨਰਮੀਆਂ 21 ਅਪ੍ਰੈਲ 2022 ਤੋ ਲਾਗੂ ਹੋਣਗੀਆਂ।