ਆਪ ਤਾਂ ਡੁੱਬੇ ਸੀ ਜਜਮਾਨ ਵੀ ਡੋਬੇ

0
802

ਦਿੱਲੀ (ਪਚਬ):ਭਾਰਤ ਦਾ ਕਰੋਨਾ ਸੰਕਟ ਹੁਣ ਦੁਨੀਆਂ ਲਈ ਵੀ ਖਤਰਾ ਬਣਦਾ ਜਾ ਰਿਹਾ। ਜਿਥੇ ਭਾਰਤ ਆਕਸੀਜਨ ਅਤੇ ਵੈਕਸੀਨ ਬਣਾਉਣ ਵਿਚ ਮੋਹਰੀ ਹੋਣ ਕਾਰਨ ਪੂਰੀ ਦੁਨੀਆਂ ਵਿਚ ਇਨਾਂ ਚੀਜ਼ਾ ਦੀ ਸਪਲਾਈ ਕਰਦਾ ਸੀ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚ ਰਹੀਆਂ ਸਨ ਪਰ ਹੁਣ ਇਨਾਂ ਚੀਜਾਂ ਦੀ ਭਾਰਤ ਵਿਚ ਜਰੂਰਤ ਹੈ ਤੇ ਇਹ ਚੀਜ਼ਾ ਬਾਹਰਲੇ ਦੇਸਾਂ ਤੋ ਵੀ ਭਾਰਤ ਆ ਰਹੀਆਂ ਹਨ। ਇਸ ਤਰਾਂ ਦੂਨੀਆਂ ਦੇ ਹੋਰ ਦੇਸ਼ਾ ਵਿਚ ਰਹਿਦੇ ਲੋਕਾਂ ਤੱਕ ਆਕਸੀਜਨ ਤੇ ਵੈਕਸੀਨ ਨਾ ਪਹੁੰਚ ਕਾਰਨ ਉਥੇ ਵੀ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਤੋ ਕਈ ਹੋਰ ਦੇਸਾਂ ਵਿਚ ਵੀ ਇਹ ਨਵਾਂ ਕਰੋਨਾ ਸਟੇਨ ਪਹੁੰਚ ਚੁੱਕਾ ਹੈ ਜੋ ਕਿ ਪਹਿਲੇ ਸਟੇਨ ਤੋਂ 60% ਵੱਧ ਖਤਰਨਾਕ ਹੈ।ਇਸ ਲਈ ਆਪ ਤਾਂ ਡੁੱਬੇ ਸੀ ਜਜਮਾਨ ਵੀ ਡੋਬ ਤੇ ਨਲਾਇਕਾਂ ਨੇ।