ਨਵੀਂ ਦਿੱਲੀ(ਏਜੰਸੀਆਂ):: ਕੋਰੋਨਾ ਵਾਇਰਸ ਖਿਲਾਫ਼ ਤੇਜ਼ ਹੁੰਦੀ ਲਡ਼ਾਈ ਵਿਚ ਦੇਸ਼ ਸਾਹਮਣੇ ਇਕ ਹੋਰ ਗੰਭੀਰ ਚਣੌਤੀ ਆ ਖਡ਼੍ਹੀ ਹੋਈ ਹੈ। ਹੁਣ ਤਕ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੀ ਚਿੰਤਾ ਵਿਚੋਂ ਵਿਗਿਆਨੀ ਨਿਕਲ ਨਹੀਂ ਪਾਏ ਕਿ ਹੁਣ ਇਸਦਾ ਟ੍ਰਿਪਲ ਮਿਊਟੈਂਟ ਵੀ ਸਾਹਮਣੇ ਆ ਗਿਆ ਹੈ। ਮਹਾਰਾਸ਼ਟਰ, ਦਿੱਲੀ ਅਤੇ ਬੰਗਾਲ ਵਿਚ ਟ੍ਰਿਪਲ ਮਿਊਟੈਂਟ ਤੋਂ ਸੰਕ੍ਰਮਿਤ ਕੁਝ ਮਾਮਲੇ ਸਾਹਮਣੇ ਆਏ ਹਨ। ਟ੍ਰਿਪਲ ਮਿਊਟੇਸ਼ਨ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੇ ਤਿੰਨ ਵੱਖ ਵੱਖ ਸਟ੍ਰੇਨ ਭਾਵ ਸਰੂਪ ਮਿਲ ਕੇ ਇਕ ਨਵੇਂ ਵੇਰੀਐਂਟ ਵਿਚ ਬਦਲ ਗਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੁਨੀਆ ਭਰ ਵਿਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿਚ ਬੇਹਿਸਾਬ ਵਾਧਾ ਵਾਇਰਸ ਦੇ ਨਵੇਂ ਨਵੇਂ ਵੇਰੀਐਂਟ ਦੀ ਵਜ੍ਹਾ ਕਾਰਨ ਹੀ ਹੋ ਰਿਹਾ ਹੈ। ਮੈਕਗਿਲ ਯੂਨੀਵਰਸਿਟੀ ਵਿਚ ਮਹਾਮਾਰੀ ਵਿਗਿਆਨ ਵਿਭਾਗ ਦੇ ਪ੍ਰੋ. ਡਾ. ਮਧੁਕਰ ਪਈ ਨੇ ਕਿਹਾ ਕਿ ਇਹ ਕਿ ਬਹੁਤ ਹੀ ਜ਼ਿਆਦਾ ਸੰਕ੍ਰਮਣਯੋਗ ਵੇਰੀਐਂਟ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਬਹੁਤ ਜਲਦੀ ਬਿਮਾਰ ਕਰ ਰਿਹਾ ਹੈ। ਸਾਨੂੰ ਟੀਕੇ ਵਿਚ ਬਦਲਾਅ ਕਰਨ ਦੀ ਲੋਡ਼ ਹੈ। ਇਸ ਲਈ ਸਾਨੂੰ ਬਿਮਾਰੀ ਨੂੰ ਸਮਝਣਾ ਪਵੇਗਾ। ਸਾਨੂੰੂ ਜੰਗੀ ਪੱਧਰ ’ਤੇ ਸਿਕਵੈਂÎਸਿੰਗ ਕਰਨ ਦੀ ਲੋਡ਼ ਹੈ।’
ਭਾਰਤ ਲਈ ਨਵੇਂ ਵੇਰੀਐਂਟ ਤੋਂ ਸੰਕ੍ਰਮਿਤ ਹੋਣ ਵਾਲੇ ਮਾਮਲਿਆਂ ਦੀ ਜੀਨੋਮ ਸਿਕਵੈਂਸਿੰਗ ਇਕ ਬਹੁਤ ਵੱਡੀ ਚੁਣੌਤੀ ਹੈ। ਭਾਰਤ ਵਿਚ ਅਜੇ ਤਕ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਇਕ ਫੀਸਦ ਤੋਂ ਵੀ ਘੱਟ ਦੀ ਜੀਨੋਮ ਸਿਕਵੈਂਸਿੰਗ ਹੋ ਸਕੀ ਹੈ। ਭਾਰਤ ਵਿਚ ਅਜੇ 10 ਲੈਬ ਵਿਚ ਹੀ ਜੀਨੋਮ ਸਿਕਵੈਂਸਿੰਗ ਕੀਤੀ ਜਾ ਰਹੀ ਹੈ। ਡਾ. ਪਈ ਮੁਤਾਬਕ ਡਬਲ ਮਿਊਟੈਂਟ ਦਾ ਪਤਾ ਲੱਗਣ ਵਿਚ ਦੇਰੀ ਦੀ ਵਜ੍ਹਾ ਕਾਰਨ ਸ਼ਾਇਦ ਨਵੇਂ ਮਾਮਲਿਆਂ ਵਿਚ ਏਨੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਵਾਇਰਸ ਜਿੰਨਾ ਫੈਲਦਾ ਹੈ, ਉਨਾ ਹੀ ਉਸ ਵਿਚ ਮਿਊਟੇਸ਼ਨ ਹੁੰਦਾ ਹੈ ਅਤੇ ਉਹ ਆਪਣੀ ਲਡ਼ੀ ਬਣਾਉਂਦਾ ਜਾਂਦਾ ਹੈ। ਭਾਰਤ ਵਿਚ ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਅਤੇ ਪੰਜਾਬ ਵਿਚ ਡਬਲ ਮਿਊਟੈਂਟ ਤੋਂ ਸੰਕ੍ਰਮਿਤ ਮਾਮਲੇ ਸਾਹਮਣੇ ਆਏ ਸਨ। ਹੁਣ ਇਨ੍ਹਾਂ ਦੋ ਸੂਬਿਆਂ ਦੇ ਨਾਲ ਹੀ ਬੰਗਾਲ ਵਿਚ ਵੀ ਟ੍ਰਿਪਲ ਮਿਊਟੈਂਟ ਤੋਂ ਸੰਕ੍ਰਮਿਤ ਮਾਮਲੇ ਮਿਲੇ ਹਨ।