ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾਂ ਕਾਬੂ ਹੇਠ ਆ ਗਿਆ ਲਗਦਾ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟੇ ਦੌਰਾਨ ਕੁਲ 4 ਕਰੋਨਾ ਕੇਸ ਸਾਹਮਣੇ ਆਏ ਹਨ ਜੋ ਕਿ ਸਭ ਬਾਹਰ ਤੋ ਆਉਣ ਵਾਲੇ ਲੋਕ ਹਨ। ਇਸ ਦਾ ਭਾਵ ਕਿ ਹਾਂਗਕਾਂਗ ਵਿਚ ਕੋਈ ਨਵਾਂ ਲੋਕਲ ਕਰੋਨਾ ਕੇਸ ਨਹੀ ਹੈ। ਕੁੱਲ ਕਰੋਨਾ ਪੀੜਤਾਂ ਦੀ ਗਿਣਤੀ 4976 ਹੋ ਗਈ ਹੈ ਜਦ ਕਿ ਇਸ ਬਿਮਾਰੀ ਨੇ 101 ਜਾਨਾਂ ਲਈਆਂ ਹਨ। ਹਲਾਤਾਂ ਵਿਚ ਹੋਏ ਸੁਧਾਰ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ ਸ਼ਰਾਬਖਾਨੇ, ਕਾਰੋਕੇ, ਪਾਰਟੀ ਰੂਮ, ਥੀਮ ਪਾਰਕ ਤੇ ਸਵਿੰਮਿੰਗ ਪੂਲ ਖੋਲਣ ਦੀ ਆਗਿਆ ਦੇ ਦਿਤੀ ਹੈ ਪਰ ਬੀਚਾਂ ਅਜੇ ਬੰਦ ਰਹਿਣਗੀਆਂ।ਇਸ ਤੋਂ ਇਲਾਵਾ ਰੈਸਟੋਰੈਟ ਵੀ ਹੁਣ ਅੱਧੀ ਰਾਤ ਤੱਕ ਖੁਲੇ ਰਹਿ ਸਕਣਗੇ।ਇਹ ਸਭ 18 ਸਤੰਬਰ ਤੋਂ ਲਾਗੂ ਹੋਵੇਗਾ।
ਇਸੇ ਦੌਰਾਨ ਕਰੀਬ 2 ਹਫਤੇ ਚੱਲੇ ਕਮਿਊਨਟੀ ਕਰੋਨਾ ਟੈਸਟ ਮਹਿੰਮ ਦੌਰਾਨ 18 ਲੱਖ ਦੇ ਕਰੀਬ ਲੋਕਾਂ ਨੇ ਕਰੋਨਾ ਟੈਸਟ ਕਰਵਾਇਆ ਜਿਨਾ ਵਿਚੋਂ 32 ਕਰੋਨਾ ਪੀੜਤ ਨਿਕਲੇ।