ਵਾਸ਼ਿੰਗਟਨ: ਅਮਰੀਕਨ ਜਰਨਲ ਆਫ ਸਾਈਕੇਟ੍ਰੀ ਵਿੱਚ ਪ੍ਰਕਾਸ਼ਤ ਇੱਕ ਖੋਜ ਲੋਕਾਂ ਦੇ ਸੁਭਾਅ ਤੇ ਵਿਹਾਰ ਨੂੰ ਦਰਸਾਉਂਦੀ ਹੈ। ਖੋਜ ਨੇ ਦਿਖਾਇਆ ਹੈ ਕਿ ਪਰਿਵਾਰ ਤੇ ਦੋਸਤਾਂ ਤੋਂ ਦੂਰ ਰਹਿਣ ਨਾਲ ਸਿਹਤ ‘ਤੇ ਗੰਭੀਰ ਪ੍ਰਭਾਵ ਹੋ ਸਕਦੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਸਮਾਜਕ ਤੌਰ ‘ਤੇ ਆਪਣੇ ਆਪ ਨੂੰ ਅਲੱਗ ਰੱਖਣ ਨਾਲ ਮਾਨਸਿਕ ਬਿਮਾਰੀ ਜਿਵੇਂ ਡਿਪ੍ਰੈਸ਼ਨ ਵਧ ਸਕਦਾ ਹੈ। ਇਹ ਜਾਣਕਾਰੀ ਮਹਾਂਮਾਰੀ ਲਈ ਬਿਲਕੁਲ ਢੁਕਵੀਂ ਹੈ।
ਖੋਜ ਅਨੁਸਾਰ ਸਮਾਜਕ ਸੰਬੰਧਾਂ ਦੀ ਬਹਾਲੀ ਅਤੇ ਬਰਾਬਰ ਮੇਲ-ਮਿਲਾਪ ਜਿਵੇਂ ਦੋਸਤਾਂ ਤੇ ਪਰਿਵਾਰ ਨੂੰ ਮਿਲਣਾ ਡਿਪ੍ਰੈਸ਼ਨ ਦੇ ਜੋਖਮ ਨੂੰ ਘਟਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਕਾਰਾਤਮਕ ਢੰਗ ਨਾਲ ਵਿਅਕਤੀ ਦੇ ਮੂਡ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਖੋਜਕਰਤਾਵਾਂ ਨੇ ‘ਮੈਂਡੇਲੀਅਨ ਰੈਂਡੋਮਾਈਜ਼ੇਸ਼ਨ’ ਤਕਨੀਕ ਦੀ ਵਰਤੋਂ ਨਾਲ ਮੂਡ ਨੂੰ ਪ੍ਰਭਾਵਤ ਕਰਨ ਵਾਲੇ ਵੱਡੇ ਕਾਰਕਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੂਡ ਵਿਗੜਣ ਦੇ ਬਾਵਜੂਦ ਡਿਪ੍ਰੈਸ਼ਨ ਦਾ ਖ਼ਤਰਾ ਵੱਧਦਾ ਹੈ।
ਉਨ੍ਹਾਂ ਜੀਵਨ ਸ਼ੈਲੀ, ਸਮਾਜਿਕ ਜੀਵਨ ਅਤੇ ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਹੈ। ਜਦੋਂ ਖੋਜਕਰਤਾਵਾਂ ਨੇ ਬ੍ਰਿਟੇਨ ਦੇ 10 ਲੱਖ ਲੋਕਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ, ਤਾਂ ਉਨ੍ਹਾਂ ਨੇ ਟੀਵੀ ਵੇਖਣ ਅਤੇ ਡਿਪ੍ਰੈਸ਼ਨ ਦੇ ਖਤਰੇ ਦੇ ਵਿਚਕਾਰ ਸਬੰਧ ਪਾਇਆ। ਹਾਲਾਂਕਿ, ਤਣਾਅ ਇਕੱਲਾਪਨ ਤੇ ਖਾਲੀਪਨ ਦੀ ਭਾਵਨਾ ਕਰਕੇ ਵੀ ਹੋ ਸਕਦਾ ਹੈ। ਇਸ ਲਈ ਖੋਜਕਰਤਾਵਾਂ ਨੇ ਕਿਹਾ ਕਿ ਬਰਾਬਰ ਦੀ ਸਮਾਜਿਕ ਗੱਲਬਾਤ ਅਤੇ ਆਪਸੀ ਤਾਲਮੇਲ ਉਦਾਸੀ ਦੇ ਜੋਖਮ ਨੂੰ ਘਟਾ ਸਕਦਾ ਹੈ।