ਹਾਂਗਕਾਂਗ ‘ਚ ਕੋਵਿਡ ਮਹਾਂਮਾਰੀ ਕਾਰਨ ਦਿਨ-ਬ-ਦਿਨ ਵਿਗੜ ਰਹੇ ਹਲਾਤ

0
514

ਹਾਂਗਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ‘ਚ ਕੋਵਿਡ-19 ਮਹਾਂਮਾਰੀ ਦੀਆਂ ਚਾਰ ਲਹਿਰਾਂ ਦੇ ਮੁਕਾਬਲੇ 5ਵੀਂ ਲਹਿਰ ਦੇ ਸ਼ਹਿਰ ਵਿਚ ਤੇਜ਼ੀ ਨਾਲ ਹੋ ਰਹੇ ਪਸਾਰੇ ਕਾਰਨ ਹਲਾਤ ਦਿਨ-ਬ-ਦਿਨ ਨਾਜ਼ੁਕ ਹੁੰਦੇ ਜਾ ਰਹੇ ਹਨ | ਹਾਂਗਕਾਂਗ ਸਿਹਤ ਵਿਭਾਗ ਵਲੋਂ ਬੀਤੇ 24 ਘੰਟਿਆਂ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸਾਂ ਦਾ ਅੰਕੜਾ 34,466 ਮਰੀਜ਼ਾਂ ਦਾ ਪੇਸ਼ ਕੀਤਾ ਅਤੇ 24 ਘੰਟਿਆਂ ਦੌਰਾਨ 87 ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ | ਮਾਹਰਾਂ ਮੁਤਾਬਿਕ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਰੋਜ਼ਾਨਾ ਮਰੀਜ਼ਾਂ ਦੇ ਅੰਕੜਾ ਅੱਜ ਤੋਂ ਦੁੱਗਣੀ ਗਿਣਤੀ ਨੂੰ ਪਾਰ ਕਰ ਸਕਦਾ ਹੈ | ਹਾਂਗਕਾਂਗ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 171,314 ਤੱਕ ਅਤੇ ਮੌਤਾਂ ਦਾ ਕੁੱਲ ਅਕੰੜਾ 841 ਤੱਕ ਪੁੱਜਣ ਕਾਰਨ ਜਿਥੇ ਸ਼ਹਿਰ ਦੇ ਬਹੁਤ ਸਾਰੇ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਦਾਖ਼ਲੇ ਲਈ ਬੈੱਡਾਂ ਦੀ ਉਡੀਕ ਵਿਚ ਸਟਰੈਚਰਾਂ ‘ਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ, ਉਥੇ ਮੁਰਦਾਘਰਾਂ ‘ਚ ਲਾਸ਼ਾਂ ਰੱਖਣ ਲਈ ਸਥਾਨਾਂ ਦੀ ਕਮੀ ਦੇ ਚਲਦਿਆਂ ਹਾਲਾਤ ਬਦਤਰ ਦਿਖਾਈ ਦੇ ਰਹੇ ਹਨ |