ਪੰਜਾਬ ਯੂਥ ਕਲੱਬ ਵਲੋਂ 11ਵਾਂ ਕਾਮਾਗਾਟਾਮਾਰੂ ਹਾਕੀ ਟੂਰਨਾਮੈਂਟ

0
1175

ਹਾਂਗਕਾਂਗ (ਪੰਜਾਬੀ ਚੇਤਨਾ)- ਪੰਜਾਬ ਯੂਥ ਕਲੱਬ (ਹਾਂਗਕਾਂਗ) ਵਲੋਂ ਕਿੰਗਜ਼ ਪਾਰਕ ਖੇਡ ਗਰਾਊਂਡ ਵਿੱਚ ਭਾਰਤ ਦੀ ਆਜ਼ਾਦੀ ਦੇ ਮਹਾਂਨਾਇਕਾਂ ਦੀ ਯਾਦ ਵਿੱਚ 11ਵਾਂ ਕਾਮਾਗਾਟਾਮਾਰੂ ਹਾਕੀ ਟੂਰਨਾਮੈਂਟ ਕਰਵਾਇਆ ਗਿਆ।
ਪੰਜਾਬ ਯੂਥ ਕਲੱਬ ਦੇ ਮੈਂਬਰਾਂ ਵਲੋਂ ਕਲੱਬ ਦਾ ਝੰਡਾ ਚੜਾਉਣ ਦੀ ਰਸਮ ਨਾਲ ਸ਼ੁਰੂ ਹੋਇਆ ਇਹ ਟੂਰਨਾਮੈਂਟ ਇੱਕ ਬਹੁਤ ਸਫਲ ਟੂਰਨਾਮੈਂਟ ਹੋ ਨਿਬੜਿਆ।
ਲੜਕੇ ਅਤੇ ਲੜਕੀਆਂ ਦੇ ਇਸ ਮੁਕਾਬਲੇ ਵਿੱਚ ਲੜਕੀਆਂ ਵਿਚੋਂ ਕ੍ਰਮਵਾਰ ਪਹਿਲੇ ਨੰਬਰ ‘ਤੇ ਕੋਯੋਟੇਜ( Coyotez) , ਦੂਜੇ ‘ਤੇ ਸਕਾਈਅਰ ( Skyer) ਅਤੇ ਤੀਸਰੇ ‘ਤੇ ਅਕੀਲਾ (Aquila) ਟੀਮ ਵਲੋਂ ਮੁਕਾਮ ਹਾਸਲ ਕੀਤੇ ਗਏ।
ਬੈਸਟ ਡਿਫੈਂਡਰ ਅਕੀਲਾ ਦੀ ਸਿੰਥੀਆ ਚੈਨ (Cynthia Chan of Aquila) , ਮੋਸਟ ਵੈੱਲੂਏਬਲ ਪਲੇਅਰ ਕੋਯੋਟੇਜ ਦੀ ਮਲੀਸਾ ਲਾਅ (Malissa Law of Coyotez) ਤੇ ਕੋਯੋਟੇਜ ਦੀ ਚੂਈ ਹੇ ਜਨ ( Chui Hay Yan of Coyotez) ਯੰਗੈਸਟ ਪਲੇਅਰ ਚੁਣੇ ਗਏ।
ਲੜਕਿਆਂ ਵਿਚੋਂ ਪਹਿਲੇ ਨੰਬਰ ਤੇ ਮਿੱਠਾ ਸਿੰਘ ਟੀਮ, ਦੂਜੇ ਤੇ ਪਾਕਿਸਤਾਨ ਕਲੱਬ ਰਹੇ।
ਬੈਸਟ ਡਿਫੈਂਡਰ ਪਾਕਿਸਤਾਨ ਕਲੱਬ ਦੇ ਅਲੀ, ਮੋਸਟ ਵੈੱਲੂਏਬਲ ਪਲੇਅਰ ਪਾਕਿਸਤਾਨ ਦੇ ਲੱਕੀ ਅਤੇ ਯੰਗੈਸਟ ਪਲੇਅਰ ਵਜੋਂ ਖ਼ਾਲਸਾ ਦੇ ਹਰਦਿਤ ਸਿੰਘ ਚੁਣੇ ਗਏ।
ਪੰਜਾਬ ਯੂਥ ਕਲੱਬ ਵਲੋਂ ਪਤਵੰਤਿਆਂ ਅਤੇ ਸਹਿਯੋਗੀਆਂ ਦੀ ਹਾਜ਼ਰੀ ਵਿਚ ਪਹਿਲੇ ਇਨਾਮ ਜੇਤੂ ਟੀਮ ਨੂੰ 5100, ਦੂਜੀ ਜੇਤੂ ਨੂੰ 3100 ਤੇ ਤੀਜੀ ਜੇਤੂ ਟੀਮ ਨੂੰ 1100 ਹਾਂਗਕਾਂਗ ਡਾਲਰ ਦੇ ਕੇ ਸਨਮਾਨਿਤ ਕੀਤਾ ਗਿਆ।
ਮਾਣਯੋਗ ਸ੍ਰੀਮਤੀ ਪ੍ਰਿਯੰਕਾ ਚੌਹਾਨ ਕੌਸਲ ਜਨਰਲ , ਸ੍ਰੀ ਵਿਕਾਸ ਗਰਗ ਕੌਂਸਲ ਭਾਰਤੀ ਸਫਾਰਤਖਾਨਾ ਹਾਂਗਕਾਂਗ, ਸ੍ਰੀ ਮਤੀ ਰਾਣੋ ਵੱਸਨ, ਸਰਿੰਦਰ ਡਿਲਨ ਪ੍ਰਧਾਨ ਹਾਂਗਕਾਂਗ ਹਾਕੀ ਐਸੋਸੀਏਸ਼ਨ ਅਤੇ ਗੁਰਮੀਤ ਸਿੰਘ ਵਲੋਂ ਖਾਸ ਸ਼ਮੂਲੀਅਤ ਕੀਤੀ ਗਈ ਅਤੇ ਜੇਤੂਆਂ ਨੂੰ ਇਨਾਮ ਦਿੱਤੇ।
ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਪੰਤਵੰਤੇ ਸੱਜਣਾਂ ਵਲੋਂ ਵੀ ਹਾਜ਼ਰੀ ਲਵਾਈ ਗਈ।
ਗਰਮੀ ਤੋਂ ਬਚਾਅ ਲਈ ਸਾਰਿਆਂ ਵਾਸਤੇ ਠੰਡੇ ਪਾਣੀ ਅਤੇ ਕੋਲਡ ਡਰਿੰਕਸ ( Cold drinks) ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ।
ਪੰਜਾਬ ਯੂਥ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਵਲੋਂ ਸਾਰੇ ਮੈਂਬਰਾਂ, ਸਮਰੱਥਕਾਂ ਅਤੇ ਸਾਰੇ ਕਾਰਕੁੰਨਾ ਦਾ ਟੂਰਨਾਮੈਂਟ ਦੀ ਸਫਲਤਾ ਲਈ ਧੰਨਵਾਦ ਕੀਤਾ ਜਾਂਦਾ ਹੈ।