ਹਾਂਗਕਾਂਗ ‘ਚ ਕੋਰੋਨਾ ਦੌਰਾਨ ਸਮਾਜ ਭਲਾਈ ਲਈ ਅੱਗੇ ਆਈ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਸੰਸਥਾ

0
312

ਹਾਂਗਕਾਂਗ(ਜੰਗ ਬਹਾਦਰ ਸਿੰਘ)- ਹਾਂਗਕਾਂਗ ‘ਚ ਕੋਰੋਨਾ ਮਹਾਂਮਾਰੀ ਦੇ ਪੈਦਾ ਹੋ ਰਹੇ ਗੰਭੀਰ ਪ੍ਰਕੋਪ ਦੌਰਾਨ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਰੇਸ਼ੀਅਲ ਇੰਟੇਗ੍ਰੇਸ਼ਨ ਐਜੂਕੇਸ਼ਨ ਐਂਡ ਵੈੱਲਫੇਅਰ ਐਸੋਸੀਏਸ਼ਨ’ ਨੇ ਸਮਾਜ ਭਲਾਈ ਲਈ ਹੱਥ ਅੱਗੇ ਵਧਾਉਂਦਿਆਂ ਜਿਥੇ ਹਾਂਗਕਾਂਗ ਸਰਕਾਰ ਦੇ ਟੈਸਟਿੰਗ ਪ੍ਰੋਗਰਾਮ ਵਿਚ ਕਿੱਟਾਂ ਦੀ ਪੈਕਿੰਗ ‘ਚ ਮਦਦ ਕੀਤੀ, ਉਥੇ ਤੁੰਗ-ਚੁੰਗ ਇਲਾਕੇ ਦੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਪਰਿਵਾਰਾਂ ਨੂੰ ਟੈਸਟਿੰਗ ਕਿੱਟਾਂ, ਮਾਸਕ, ਸੈਨੇਟਾਈਜ਼ਰ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿਚ ਵਡਮੁੱਲੀ ਸਹਾਇਤਾ ਪ੍ਰਦਾਨ ਕਰਨ ਵਿਚ ਮੋਹਰੀ ਰੋਲ ਅਦਾ ਕੀਤਾ | ਹਾਂਗਕਾਂਗ ਸਰਕਾਰ ਵਲੋਂ ਬੀਤੇ 24 ਘੰਟਿਆਂ ਦੌਰਾਨ 52,523 ਨਵੇਂ ਮਾਮਲਿਆਂ ਸਮੇਤ 136 ਮੌਤਾਂ ਦਾ ਅਕੰੜਾ ਪੇਸ਼ ਕੀਤਾ ਗਿਆ ਹੈ |