ਹਾਂਗਕਾਂਗ ਬਜਟ 2022-23 ਦੀਆਂ ਖਾਸ ਗੱਲਾਂ

0
727

ਹਾਂਗਕਾਂਗ(ਪੰਜਾਬੀ ਚੇਤਨਾ): ਅੱਜ ਹਾਂਗਕਾਂਗ ਦੇ ਵਿੱਤ ਮੰਤਰੀ ਪੌਲ ਚੈਨ ਨੇ ਸਾਲ 2022-23 ਦਾ ਬਜਟ ਕਰੋਨਾ ਕਾਰਨ ਵੀਡੀਓ ਕਾਨਫਰੰਸ ਰਾਹੀ ਪੇਸ਼ ਕੀਤਾ। ਇਸ ਬਜਟ ਦੀਆ ਕੁਝ ਅਹਿਮ ਗੱਲਾਂ ਹੇਠ ਲਿਖੇ ਅਨੁਸਾਰ ਹਨ:
• 18 ਸਾਲ ਤੋ ਉਪਰ ਦੇ ਹਰ ਵਾਸੀ ਨੂੰ 10 ਹਜਾਰ ਰਾਹਤ ਰਾਸ਼ੀ, ਜੋ 2 ਕਿਸਤਾਂ ਰਾਹੀ, ਪਹਿਲੀ ਕਿਸਤ ਅਪ੍ਰੈਲ ਤੇ ਦੂਜੀ ਅਗਸਤ ਵਿਚ।
• 1000 ਡਾਲਰ ਬਿਜਲੀ ਸਬਸਿਟੀ।
• ਸੈਲਰੀ ਟੈਕਸ ਵਿਚ 100% ਰਾਹਤ।
• ਡੀ ਐਸ ਈ ਦੀ ਪ੍ਰਖਿਆ ਫੀਸ ਮੁਆਫ।
• 3000 ਆਰਜੀ ਨੌਕਰੀਆਂ ਕੱਢੀਆਂ ਜਾਣਗੀਆਂ।
• ਸ਼ੋਸਲ ਸਕਿਉਟਰੀ ਲੇਣ ਵਾਲਿਆ ਨੂੰ ਅੱਧੇ ਮਹੀਨੇ ਦਾ ਬਰਾਬਰ ਵਾਧੂ ਰਾਸ਼ੀ ਮਿਲੇਗੀ।
• 75% ਪਾਣੀ ਤੇ ਸੀਵਰੇਜ ਬਿਲ ਮੁਆਫ।
• 50 ਬਿਲੀਅਨ ਦੇ ਬੌਡ ਜਾਰੀ ਕੀਤੇ ਜਾਣਗੇ।
• 10,000 ਡਾਲਰ ਤੱਕ ਦਾ ਬਿਜਨੈਸ ਟੈਕਸ ਮੁਆਫ।
• ਨੈਟਵਰਕ ਦੀ ਖਰਾਬੀ ਕਾਰਨ ਬਜਟ ਮੀਟਿੰਗ 10 ਮਿੰਟ ਲਈ ਮੁਅਤਲੀ।
• ਟੂਰਿਸਟ ਸੈਕਟਰ ਲਈ 1.26 ਬਿਲੀਅਨ ਦੀ ਰਾਹਤ ਰਾਸ਼ੀ।
• ਖੇਤੀਬਾੜੀ ਅਤੇ ਮੱਛੀ ਪਾਲਣ ਵਾਲੇ ਕਿਤੇ ਦੀ ਤਰੱਕੀ ਲਈ 500 ਮਿਲੀਅਨ ਦਿਤੇ ਜਾਣਗੇ।
• ਈ ਵਹੀਕਲਾਂ ਦੇ ਚਾਰਜਰ ਸਟੇਸਨ ਲਾਉਣ ਲਈ 1.5 ਬਿਲੀਅਨ।