ਸ਼ਿਆਮਨ (ਚੀਨ), 2 ਸਤੰਬਰ : ਬਰਿਕਸ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇਥੇ ਪਹੁੰਚਣਗੇ, ਜਿਥੇ ਉਨ੍ਹਾਂ ਦੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਡੋਕਲਾਮ ਇਲਾਕੇ ’ਚ 73 ਦਿਨ ਚੱਲਿਆ ਤਣਾਅ ਦੋਵੇਂ ਮੁਲਕ ਨੇ ਹਾਲੇ ਕੁੱਝ ਦਿਨ ਪਹਿਲਾਂ ਹੀ ਖ਼ਤਮ ਕੀਤਾ ਹੈ। ਚੀਨ ਦੇ ਦੱਖਣ-ਪੂਰਬੀ ਸ਼ਹਿਰ ਸ਼ਿਆਮਨ ਵਿੱਚ ਹੋਣ ਵਾਲਾ ਤਿੰਨ-ਰੋਜ਼ਾ ਬਰਿਕਸ ਸੰਮੇਲਨ ਭਲਕੇ ਸ਼ੁਰੂ ਹੋਵੇਗਾ ਭਾਵੇਂ ਅਧਿਕਾਰੀਆਂ ਵੱਲੋਂ ਇਸ ਖਿੱਤੇ ’ਚ ਤੂਫ਼ਾਨ ‘ਮਾਵਾਰ’ ਦੇ ਖ਼ਦਸ਼ੇ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਭਾਰਤ ਤੇ ਚੀਨ ਦਰਮਿਆਨ ਵਿਵਾਦਤ ਡੋਕਲਾਮ ਇਲਾਕੇ ਵਿੱਚੋਂ ਫ਼ੌਜੀਆਂ ਨੂੰ ਵਾਪਸ ਲੈਣ ਬਾਰੇ 28 ਅਗਸਤ ਨੂੰ ਸਹਿਮਤੀ ਬਣੀ ਸੀ। ਇਸ ਬਾਅਦ ਪਹਿਲੀ ਵਾਰ ਬ੍ਰਾਜ਼ੀਲ, ਰੂਸ, ਇੰਡੀਆ, ਚੀਨ ਤੇ ਦੱਖਣੀ ਅਫਰੀਕਾ ਦੇ ਆਗੂ ਇਕੱਤਰ ਹੋਣਗੇ। ਇਸ ਸੰਮੇਲਨ ’ਚ ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਆਹਮੋ ਸਾਹਮਣੇ ਬੈਠ ਕੇ ਡੋਕਲਾਮ ਮਸਲਾ ਵਿਚਾਰ ਸਕਦੇ ਹਨ। ਇਸ ਸੰਮੇਲਨ ਦੌਰਾਨ ਸ੍ਰੀ ਮੋਦੀ ਤੇ ਜਿਨਪਿੰਗ ਦੇ ਮੁਲਾਕਾਤ ਕਰਨ ਬਾਰੇ ਭਾਰਤ ਤੇ ਚੀਨ ਨੇ ਇਨਕਾਰ ਨਹੀਂ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਵੱਲੀਆਂ ਬੈਠਕਾਂ ਕਰਨਾ ਇਕ ਆਮ ਰੀਤ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ‘ਜੇਕਰ ਸਮੇਂ ਨੇ ਇਜਾਜ਼ਤ’ ਦਿੱਤੀ ਤਾਂ ਉਸ ਵੱਲੋਂ ਬੈਠਕ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸੰਮੇਲਨ ਤੋਂ ਪਹਿਲਾਂ ਚੀਨ ਨੇ ਕਿਹਾ ਕਿ ਪਾਕਿਸਤਾਨ ਦਾ ਅਤਿਵਾਦ-ਵਿਰੋਧੀ ਰਿਕਾਰਡ ਉਠਾਉਣ ਲਈ ਬਰਿਕਸ ਢੁਕਵਾਂ ਮੰਚ ਨਹੀਂ ਹੈ। ਹਾਲਾਂਕਿ ਸੂਤਰਾਂ ਮੁਤਾਬਕ ਭਾਰਤ ਵੱਲੋਂ ਇਸ ਸੰਮੇਲਨ ’ਚ ਅਤਿਵਾਦ ਦੇ ਮੁੱਦੇ ਨੂੰ ਮਜ਼ਬੂਤੀ ਨਾਲ ਉਠਾਵੇਗਾ। ਇਸ ਦੌਰਾਨ ਭਲਕੇ ਬਰਿਕਸ ਬਿਜ਼ਨਸ ਫੋਰਮ ਵਿੱਚ ਭਾਰਤ ਤੇ ਹੋਰ ਉੱਭਰਦੀਆਂ ਅਰਥਵਿਵਸਥਾਵਾਂ ਦੇ ਇਕ ਹਜ਼ਾਰ ਤੋਂ ਵੱਧ ਵਪਾਰਕ ਆਗੂਆਂ ਦੇ