ਦਿੱਲੀ 3 ਸਤੰਬਰ 2019: ਅੱਜ ਮੋਦੀ ਵਜਾਰਤ ਵਿਚ ਹੋਏ ਫੇਰ ਬਦਲ ਦੌਰਨ ਇੱਕ ਅਜਿਹੇ ਵਿਅਕਤੀ ਨੂੰ ਮੰਤਰੀ ਬਣਾਇਆ ਗਿਆ ਜਿਸ ਨੇ 26 ਸਾਲ ਪਹਿਲਾ ਬੀਜੇਪੀ ਦੇ ਵੱਡੇ ਨੇਤਾ ਲਾਲ ਕ੍ਰਿਸਨ ਅਡਵਾਨੀ ਨੂੰ ਗਿਰਫਤਾਰ ਕੀਤਾ ਸੀ। ਇਸ ਵਿਅਕਤੀ ਦਾ ਨਾਮ ਹੈ ਆਰ ਕੇ ਸਿੰਘ ਜੋ ਕਿ ਉਸ ਵੇਲੇ ਬਿਹਾਰ ਸਰਕਾਰ ਵਿਚ ਆਈ ਏ ਐਸ ਅਧਿਕਾਰੀ ਸੀ ਜਿਸ ਵੇਲੇ ਅਡਵਾਨੀ ਅਯੁਧਿਆ ਵੱਲ ਰੱਥ ਲੈ ਕੇ ਜਾ ਰਿਹਾ ਸੀ। ਉਸ ਵੇਲੇ ਬਿਾਹਰ ਵਿਚ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਜਿਨਾਂ 2 ਵਿਅਕਤੀਆਂ ਨੂੰ ਅਡਨਾਵੀ ਨੂੰ ਗਿਰਫਤਾਰ ਕਰਨ ਦੀ ਜਿਮੇਵਾਰੀ ਦਿਤੀ ਸੀ ਉਨਾਂ ਵਿਚ ਇਕ ਇਹ ਵਿਅਕਤੀ ਸੀ। ਆਰ ਕੇ ਸਿੰਘ 2014 ਵਿਚ ਬੀਜੇਪੀ ਸ਼ਾਮਲ ਹੋਇਆ ਤੇ ਇਸ ਨੇ ਬਿਹਾਰ ਤੋ ਐਮ ਪੀ ਦੀ ਸੀਟ ਜਿੱਤ ਕੇ ਬੀਜੇਪੀ ਦੀ ਛੋਲੀ ਪਾਈ। ਅੱਜ ਇਸ ਵਿਅਕਤੀ ਨੂੰ ਮੰਤਰੀ ਬਣਾਉਣਾ ਮੀਡੀਆ ਅਤੇ ਲੋਕਾਂ ਵਿਚ ਚਰਚਾ ਦਾ ਵਿਸਾ ਬਣਿਆ ਹੋਇਆ ਹੈ।