ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ‘ਚ ਆਧਾਰ ਕਾਰਡ ਨਾਲ ਸੰਬੰਧਿਤ ਖਾਮੀਆਂ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਰਚਨਾ ਖਹਿਰਾ ‘ਤੇ ਸਰਕਾਰ ਵਲੋਂ ਕੇਸ ਦਰਜ ਕਰਨਾ ਪ੍ਰੱੈਸ ਦੀ ਆਜ਼ਾਦੀ ‘ਤੇ ਵੱਡਾ ਹਮਲਾ ਹੈ ਅਤੇ ਸਰਕਾਰ ਦੀ ਇਸ ਤਾਨਾਸ਼ਾਹੀ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਹਾਂਗਕਾਂਗ ਦਾ ਪੱਤਰਕਾਰ ਭਾਈਚਾਰਾ ਅਤੇ ਬੁੱਧੀਜੀਵੀ ਵਰਗ ਰਚਨਾ ਖਹਿਰਾ ਦੇ ਨਾਲ ਖੜ੍ਹਾ ਹੈ | ਇਨ੍ਹਾਂ ਵਿਚਾਰਾਂ ਦਾ ਪਗਟਾਵਾ ਕਰਦਿਆਂ ਸਮਾਜਿਕ ਚਿੰਤਨ ਅਤੇ ਸੰਪਾਦਕ ਪੰਜਾਬੀ ਚੇਤਨਾ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਧਾਰ ਕਾਰਡ ਵਿਚ ਊਣਤਾਈਆਂ ਦਾ ਮਸਲਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਸਰਕਾਰ ਵਲੋਂ ਉਲਟਾ ਖੁਲਾਸਾ ਕਰਨ ਵਾਲੀ ਪੱਤਰਕਾਰ ‘ਤੇ ਕੇਸ ਦਰਜ ਕਰਨਾ ਦੇਸ਼ ਅਤੇ ਵਿਦੇਸ਼ਾਂ ਵਿਚ ਵਸਦੇ ਭਾਈਚਾਰੇ ਲਈ ਨਾ ਬਰਦਾਸ਼ਤਯੋਗ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸਬੰਧ ਵਿਚ ਜੇਕਰ ਕੇਸ ਵਾਪਸ ਨਹੀਂ ਲਿਆ ਜਾਂਦਾ ਤਾਂ ਉਹ ਇਨਸਾਫ ਲਈ ਅੰਤਰਰਾਸ਼ਟਰੀ ਪੱਧਰ ‘ਤੇ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋਣਗੇ | ਸ: ਗਰੇਵਾਲ ਦੇ ਇਨ੍ਹਾਂ ਵਿਚਾਰਾਂ ‘ਤੇ ਨਵਤੇਜ ਸਿੰਘ ਅਟਵਾਲ, ਜਗਤਾਰ ਸਿੰਘ ਢੁੱਡੀਕੇ, ਰਣਜੀਤ ਸਿੰਘ ਔਜਲਾ, ਮਲਕੀਤ ਸਿੰਘ ਸੱਗੂ, ਗੁਰਮੀਤ ਸਿੰਘ ਸੱਗੂ, ਗੁਰਦੀਪ ਜਵੱਦੀ, ਰਾਣਾ ਸਰਕਾਰੀਆ, ਕਰਤਾਰ ਸਿੰਘ ਭਾਲਾ, ਗੁਰਮੀਤ ਸਿੰਘ ਪੰਨੂ, ਕੁਲਵਿੰਦਰ ਸਿੰਘ ਰਿਆੜ, ਨਿਸ਼ਾਨ ਸਿੰਘ, ਮਲਕੀਤ ਸਿੰਘ ਮੁੱਡਾ ਪਿੰਡ ਅਤੇ ਨਿਰਮਲ ਸਿੰਘ ਮੁੰਡਾ ਪਿੰਡ ਵਲੋਂ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ |