ਹਾਂਗਕਾਂਗ(ਪੰਜਾਬੀ ਚੇਤਨਾ): ਵਾਤਾਵਰਣ ਦੀ ਸਾਂਭ ਸਭਾਲ ਇਸ ਸਮੇਂ ਬਹੁਤ ਚਰਚਾ ਦਾ ਵਿਸ਼ਾ ਹੈ। ਵੱਖ ਵੱਖ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਇਸ ਸਬੰਧੀ ਕੰਮ ਕਰ ਰਹੀਆਂ ਹਨ। ਇਸੇ ਤਰਾਂ ਹਾਂਗਕਾਂਗ ਦੀ ਐਜੂਕੇਸ਼ਨ ਯੂਨੀਵਰਸਿਟੀ ਵੱਲੋ ਵੀ ਵੀ ਇਸ ਸਬੰਧੀ ਇਕ ਪ੍ਰਜੈਕਟ ਕੀਤਾ ਜਾ ਰਿਹਾ ਹੈ। ਇਸ ਤਹਿਤ ਹੀ 13 ਜਨਵਰੀ ਦਿਨ ਸ਼ਨਿਚਰਵਾਰ ਨੂੰ ਬਾਦ ਦੁਪਹਿਰ 2 ਵਜੇ ਗੁਰੂ ਘਰ ਲਾਇਬਰੇਰੀ ਵਿਚ ਇਕ ਵਰਕਸ਼ਾਪ ਕੀਤੀ ਜਾ ਰਹੀ ਹੈ। ਇਸ ਵਿਚ ਵਾਤਾਵਰਣ ਸਬੰਧੀ ਸੁਚੇਤ ਕਰਨ ਤੋ ਇਲਾਵਾ ਘਰਾਂ ਵਿਚ ਰਹਿਦੀ ਰਹਿਦ ਖੂਦ ਦੀ ਯੋਗ ਵਰਤੋਂ ਕਰਕੇ ਕੁਝ ਨਵਾਂ ਸਮਾਨ ਬਣਾਉਣ ਵਾਰੇ ਨਾ ਸਿਰਫ ਜਾਣਕਾਰੀ ਦਿੰਦੀ ਜਾਵੇਗੀ ਸਗੋਂ ਸਮਾਨ ਬਣਾਉਣ ਦਾ ਸਿਖਲਾਈ ਵੀ ਦਿੰਤੀ ਜਾਵੇਗੀ। ਹਰ ਇਕ ਨੂੰ ਬੇਨਤੀ ਹੈ ਕਿ ਇਸ ਵਰਕਸ਼ਾਪ ਵਿਚ ਹਿੱਸਾ ਲੈ ਕੇ ਲਾਹਾ ਲਿਆ ਜਾਵੇ।