ਹਾਂਗਕਾਂਗ(ਪਚਬ): ਸੁਕਰਵਾਰ ਤੋ ਬਾਅਦ ਇਕ ਵਾਰ ਫਿਰ ਹਵਾਲਗੀ ਬਿੱਲ ਦਾ ਵਿਰੋਧ ਕਰਨ ਲਈ ਵਿਖਾਵਕਾਰੀਆਂ ਨੇ ਰੈਵਿੁਨਊ ਡੀਪਾਰਟਮੈਟ ਦੀ ਇਮਾਰਤ ਵਿਚ ਧਰਨਾ ਦਿਤਾ ਜਿਸ ਕਾਰਨ ਇਥੇ ਕੰਮ ਵਿਚ ਰੋਕ ਪਾਈ। ਇਸ ਇਵਾਲਾ ਉਹ ਇਮੀਗਰੇਸ਼ਨ ਵਿਭਾਗ ਵਿਚ ਵੀ ਗਏ ਉਥੇ ਵੀ ਰੋਕਾਂ ਖੜੀਆਂ ਕਰਨ ਦੀ ਕੋਸ਼ਿਸ ਕੀਤੀ ਗਈ। ਇਥੇ ਆਪਣੇ ਕੰਮਾਂ ਲਈ ਆਏ ਲੋਕਾਂ ਵਿਚੋਂ ਬਹੁਤੇ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਕੁਝ ਇਕ ਵਿਖਾਵਾਕਾਰੀਆਂ ਦਾ ਵਿਰੋਧ ਵੀ ਕਰਦੇ ਦਿਸੇ। ਵਿਖਾਵਕਾਰੀਆਂ ਹਵਾਲਗੀ ਬਿੱਲ ਨੂੰ ਪੂਰੀ ਤਰਾ ਰੱਦ ਕਰਨ, ਹਾਂਗਕਾਂਗ ਮੁੱਖ ਦੇ ਅਸਤੀਫੇ ਅਤੇ ਪੁਲੀਸ਼ ਵਾਲੋ ਗਿਰਫਤਾਰ ਵਿਅਕਤੀਆਂ ਨੂੰ ਰਿਹਾ ਕਰਕੇ ਉਨਾਂ ਵਿਰੁੱਧ ਕੇਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ।