ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਇੰਡੀਅਨ ਕੌਾਸਲੇਟ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 2019 ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੈਕਟਰੀ ਹੋਮ ਅਫੇਅਰ ਹਾਂਗਕਾਂਗ ਮਿ. ਲਾਊ ਕੌਾਗ ਵਾਅ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਪਿ੍ਅੰਕਾ ਚੌਹਾਨ ਕੌਾਸਲ ਜਨਰਲ ਆਫ਼ ਹਾਂਗਕਾਂਗ ਵਲੋਂ ਸੰਬੋਧਨ ਦੌਰਾਨ ਮੁੱਖ ਮਹਿਮਾਨ ਸਮੇਤ ਪਹੁੰਚੇ ਪਤਵੰਤਿਆਂ ਅਤੇ ਭਾਰਤੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਭਾਰਤੀ ਪ੍ਰੰਪਰਾਵਾਂ ਵਿਚ ਯੋਗ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ | ਇਸ ਸਮਾਗਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਯੋਗ ਦਿਵਸ ਨਾਲ ਸਬੰਧਿਤ ਦਿੱਤਾ ਗਿਆ ਸੰਦੇਸ਼ ਵੀਡੀਓ ਰਾਹੀਂ ਪੇਸ਼ ਕੀਤਾ ਗਿਆ | ਸਮਾਗਮ ਵਿਚ ਪੰਜਾਬੀ ਭਾਈਚਾਰੇ ਵਲੋਂ ਪ੍ਰਧਾਨ ਖ਼ਾਲਸਾ ਦੀਵਾਨ ਨਰਿੰਦਰ ਸਿੰਘ ਬ੍ਰਹਮਪੁਰਾ, ਵਪਾਰੀ ਹੈਰੀ ਬੰਗਾ, ਭਾਰਤੀ ਭਾਈਚਾਰਿਆਂ ਅਤੇ ਹਾਂਗਕਾਂਗ ਵਸਦੇ ਵੱਖੋ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਸਮੇਤ ਕਰੀਬ 1200 ਤੋਂ ਵੱਧ ਵਿਅਕਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਏਸ਼ੀਆ ਸੁਸਾਇਟੀ ਹਾਂਗਕਾਂਗ ਸੈਂਟਰ ਵਿਖੇ ਕਰਵਾਏ ਇਸ ਸਮਾਗਮ ਨੂੰ ਚੇਲਾ ਰਾਮ ਕਾਰਾਵਲ ਗਰੁੱਪ ਵਲੋਂ ਸਪੋਂਸਰ ਕੀਤਾ ਗਿਆ ਅਤੇ ਹਾਂਗਕਾਂਗ ਵਿਚ ਚੱਲ ਰਹੇ 26 ਯੋਗ ਕੇਂਦਰਾਂ ਵਲੋਂ ਇਸ ਸਮਾਗਮ ਦੀ ਸਫ਼ਲਤਾ ‘ਚ ਵਿਸ਼ੇਸ਼ ਯੋਗਦਾਨ ਪਾਇਆ ਗਿਆ |