ਹਾਂਗਕਾਂਗ : ਚੀਨ ਨੇ ਜਾਪਾਨ ਦੇ ਓਸਾਕਾ ਵਿਚ ਇਸ ਹਫਤੇ ਹੋਣ ਵਾਲੇ ਜੀ-20 ਸੰਮਲੇਨ ਵਿਚ ਮੁੱਦਿਆਂ ‘ਤੇ ਚਰਚਾ ਸਬੰਧੀ ਫੈਸਲਾ ਲਿਆ। ਫੈਸਲੇ ਮੁਤਾਬਕ ਚੀਨ ਦੇ ਉਪ ਵਿਦੇਸ਼ ਮੰਤਰੀ ਝਾਂਗ ਜੁਨ ਨੇ ਕਿਹਾ ਕਿ ਚੀਨ ਜੀ-20 ਸੰਮੇਲਨ ਵਿਚ ਹਾਂਗਕਾਂਗ ਦੇ ਮੁੱਦੇ ‘ਤੇ ਚਰਚਾ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ। ਪਿਛਲੇ ਹਫਤੇ ਹੀ ਇੱਥੇ ਲੱਖਾਂ ਲੋਕ ਹਵਾਲਗੀ ਬਿੱਲ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਸਨ।
ਇਸ ਬਿੱਲ ਵਿਚ ਚੀਨ ਨੂੰ ਇਹ ਅਧਿਕਾਰ ਮਿਲਣ ਦੀ ਗੱਲ ਸੀ ਕਿ ਉਹ ਕਿਸੇ ਦੀ ਵੀ ਹਵਾਲਗੀ ਕਰ ਕੇ ਆਪਣੇ ਇੱਥੇ ਕੇਸ ਚਲਾ ਸਕਦਾ ਹੈ। ਇਸ ਬਿੱਲ ਨੰ ਪੇਸ਼ ਕੀਤੇ ਜਾਣ ਦੇ ਬਾਅਦ ਆਟੋਨੋਮਜ਼ ਖੇਤਰ ਹਾਂਗਕਾਂਗ ਵਿਚ ਜ਼ੋਰਦਾਰ ਪ੍ਰਦਰਸ਼ਨ ਹੋਏ। ਇੱਥੋਂ ਤੱਕ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੂੰ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲੇ ਤੱਕ ਦਾਗਣੇ ਪਏ। ਹਵਾਲਗੀ ਬਿੱਲ ਅਤੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਦੀ ਦੁਨੀਆ ਭਰ ਵਿਚ ਨਿੰਦਾ ਕੀਤੀ ਗਈ। ਇਸ ਸੰਮੇਲਨ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਵੇਗੀ।