ਕਰੋਨਾ ਦੇ ਵਿਗੜੇ ਹਲਾਤਾਂ ਦੌਰਾਨ ਚੀਨ ਤੋ ਮਦਦ ਮੰਗੀ

0
478

ਹਾਂਗਕਾਂਗ (ਏਜੰਸੀ) :ਭਾਰਤ ਨੇ ਕੋਵਿਡ-19 ਦੀ ਦੂਜੀ ਲਹਿਰ ਕਾਰਨ ਦੇਸ਼ ਅੰਦਰ ਵਿਗੜੇ ਹਾਲਾਤ ਨਾਲ ਨਜਿੱਠਣ ਲਈ ਚੀਨ ਤੋਂ ਮਦਦ ਮੰਗੀ ਹੈ। ਭਾਰਤ ਦਾ ਕਹਿਣਾ ਹੈ ਕਿ ਚੀਨ ਭਾਰਤੀ ਕਾਰੋਬਾਰੀਆਂ ਵੱਲੋਂ ਚੀਨੀ ਉਤਪਾਦਕਾਂ ਤੋਂ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਮੈਡੀਕਲ ਵਸਤਾਂ ਦੀ ਕੀਮਤ ਘਟਾਉਣ ’ਚ ਮਦਦ ਕਰੇ। ਭਾਰਤ ਨੇ ਨਾਲ ਹੀ ਕਿਹਾ ਕਿ ਚੀਨ ਮੈਡੀਕਲ ਵਸਤਾਂ ਦੀ ਸਪਲਾਈ ਚੇਨ ਬਰਕਰਾਰ ਰੱਖਣ ਲਈ ਕਾਰਗੋ ਹਵਾਈ ਸੇਵਾ ਦੀ ਆਵਾਜਾਈ ਵੀ ਬਹਾਲ ਕਰੇ। ਹਾਂਗਕਾਂਗ ’ਚ ਭਾਰਤੀ ਕੌਂਸਲ ਜਨਰਲ ਪ੍ਰਿਯੰਕਾ ਚੌਹਾਨ ਨੇ ਕਿਹਾ ਕਿ ਆਕਸੀਜਨ ਕੰਸਨਟਰੇਟਰਾਂ ਵਰਗੀ ਮੈਡੀਕਲ ਸਪਲਾਈ ਦੀਆਂ ਵੱਧਦੀਆਂ ਕੀਮਤਾਂ ਤੇ ਭਾਰਤ ਆਉਣ ਵਾਲੇ ਕਾਰਗੋ ਜਹਾਜ਼ਾਂ ਦੀ ਆਵਾਜਾਈ ਰੁਕਣ ਕਾਰਨ ਮੈਡੀਕਲ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।