ਹਾਂਗਕਾਂਗ(ਪਚਬ):ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ਪੀਪੁਲਸ ਡੇਲੀ ਨੇ ਹਾਂਗਕਾਂਗ ‘ਚ ਹਿੰਸਾ ਦੇ ਜਾਰੀ ਦੌਰ ਨੂੰ ਦਹਾਕਿਆਂ ਦੀ ਸਭ ਤੋਂ ਬੁਰੀ ਸਥਿਤੀ ਕਰਾਰ ਦਿਤਾ ਤੇ ਇਹ ਖਬਰਾਂ ਦਿੱਤੀਆਂ ਕਿ ਸਰਕਾਰ ਕਰਫਿਊ ਲਾੳਣ ਦੀਆਂ ਤਿਆਰੀਆਂ ਕਰ ਰਹੀ ਹੈ। ਪਰ ਕੁਝ ਸਮੇਂ ਬਾਅਦ ਹੀ ਇਹ ਖਬਰਾਂ ਇਨਟਰਨੈਟ ਤੋ ਹਟਾ ਦਿੱਤੀਆਂ ਗਈਆਂ। ਲੋਕਾਂ ਵਿਚ ਇਸ ਸਬੰਧੀ ਚਰਚਾ ਹੈ।ਅੰਤਰਾਸਟਰੀ ਮੀਡੀਆ ਨੇ ਵੀ ਚੀਨੀ ਮੀਡੀਏ ਦੇ ਹਵਾਲੇ ਨਾਲ ਕਰਫਿਊ ਦੀਆਂ ਖਬਰਾ ਜਾਰੀ ਕੀਤੀਆਂ। ਹਾਂਗਕਾਂਗ ਸਰਕਾਰ ਨੇ ਇਨਾਂ ਨੂੰ ਰੱਦ ਕੀਤਾ।
ਵੀਰਵਾਰ ਨੂੰ ਹਾਂਗਕਾਂਗ ਦੇ ਹਾਲਾਤ ਹੋਰ ਵਿਗੜ ਗਏ। ਅੰਦੋਲਨਕਾਰੀਆਂ ਨੇ ਯੂਨੀਵਰਸਿਟੀਆਂ ਤੋਂ ਬਾਅਦ ਸਕੂਲ ਵੀ ਬੰਦ ਕਰਵਾ ਦਿੱਤੇ ਤੇ ਰਾਜਮਾਰਗਾਂ ‘ਤੇ ਬੈਰੀਕੇਡ ਖੜ੍ਹੇ ਕਰ ਕੇ ਮਹਾਨਗਰ ਦੇ ਹਿੱਸਿਆਂ ਵਿਚਕਾਰ ਹੋਣ ਵਾਲੀ ਆਵਾਜਾਈ ਠੱਪ ਕਰ ਦਿੱਤੀ। ਅੰਦਰੂਨੀ ਇਲਾਕਿਆਂ ‘ਚ ਪਹਿਲਾਂ ਹੀ ਆਵਾਜਾਈ ਰੁਕੀ ਹੋਈ ਹੈ। ਸਖ਼ਤ ਹੋ ਰਹੀ ਪੁਲਿਸ ਕਾਰਵਾਈ ਦਾ ਮੁਕਾਬਲਾ ਕਰਨ ਲਈ ਅੰਦੋਲਨਕਾਰੀ ਵਿਦਿਆਰਥੀਆਂ ਵੱਲੋਂ ਤੀਰ-ਕਮਾਨ, ਪੈਟਰੋਲ ਬੰਬ, ਲੋਹੇ ਦੇ ਸਰੀਏ ਤੇ ਵੱਡੀ ਗਿਣਤੀ ‘ਚ ਡਾਂਗਾਂ ਇਕੱਠੀਆਂ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਹਾਲਾਤ ਨੂੰ ਕਾਬੂ ਤੋਂ ਬਾਹਰ ਦੱਸਿਆ ਹੈ।
ਪਤਾ ਲੱਗਿਆ ਹੈ ਕਿ ਲੋਕ ਤੰਤਰ ਦੀ ਮੰਗ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਕਾਲਜ ਤੇ ਯੂਨੀਵਰਸਿਟੀਆਂ ਦੇ ਕੰਪਲੈਕਸਾਂ ‘ਚ ਖਾਣੇ ਦੇ ਸਾਮਾਨ, ਇ੍ਯੱਟ ਪੱਥਰ, ਪੈਟਰੋਲ ਬੰਬ ਤੇ ਹੋਰ ਆਪ ਬਣਾਏ ਹਥਿਆਰਾਂ ਨਾਲ ਅੱਡਾ ਬਣਾ ਲਿਆ ਹੈ। ਉਹ ਉੱਥੋਂ ਅੰਦੋਲਨ ਲਈ ਨਿਕਲ ਰਹੇ ਹਨ ਤੇ ਅੰਦੋਲਨ ਦਾ ਨਿਰਦੇਸ਼ ਦੇ ਰਹੇ ਹਨ। ਪੁਲਿਸ ਨੇ ਕਿਹਾ ਕਿ ਯੂਨੀਵਰਸਿਟੀਆਂ ਹਥਿਆਰਾਂ ਦੇ ਕਾਰਖਾਨੇ ਤੇ ਹਥਿਆਰ ਬਣ ਗਏ ਹਨ। ਉੱਥੇ ਵੱਡੀ ਗਿਣਤੀ ‘ਚ ਤੀਰ-ਕਮਾਨ, ਗੁਲੇਲ ਤੇ ਸੱਟ ਮਾਰਨ ਵਾਲੇ ਹੋਰ ਹਥਿਆਰ ਤਿਆਰ ਕੀਤੇ ਜਾ ਰਹੇ ਹਨ। ਹਿੰਸਕ ਅੰਦੋਲਨਕਾਰੀਆਂ ਦੇ ਅੱਤਵਾਦ ਦੇ ਕਰੀਬ ਜਾਣ ਦਾ ਇਹ ਤਾਜ਼ਾ ਕਦਮ ਹੈ। ਪੁਲਿਸ ਨੇ ਲੋਕ ਸੰਪਰਕ ਮਾਮਲਿਆਂ ਦੇ ਮੁਖੀ ਨੇ ਕਿਹਾ ਕਿ ਅਜੇ ਵਿਦਿਆਰਥੀਆਂ ਨਾਲ ਟਕਰਾਅ ਟਾਲ਼ਿਆ ਜਾ ਰਿਹਾ ਹੈ। ਇਸ ‘ਚ ਜ਼ਿਆਦਾ ਨੁਕਸਾਨ ਦਾ ਖ਼ਦਸ਼ਾ ਹੈ।
ਬੀਤੇ ਸ਼ੁੱਕਰਵਾਰ ਤੋਂ ਜਾਰੀ ਹਿੰਸਾ ਦੇ ਤਾਜ਼ਾ ਦੌਰ ‘ਚ ਅੰਦੋਲਨਕਾਰੀਆਂ ਨੇ ਹਾਂਗਕਾਂਗ ਦਾ ਦਿਲ ਅਖਵਾਉਂਦੇ ਸੈਂਟ੍ਲ ਬਿਜ਼ਨਸ ਡਿਸਟਿ੍ਕਟ ਨੂੰ ਤਾਂ ਠੱਪ ਕੀਤਾ ਹੀ, ਵੱਡੇ ਇਲਾਕੇ ‘ਚ ਮੈਟਰੋ ਰੇਲ ਵੀ ਨਹੀਂ ਚੱਲਣ ਦਿੱਤੀ। ਇਸ ਦੌਰਾਨ ਕਈ ਸਟੇਸ਼ਨ ਫੂਕ ਦਿੱਤੇ ਗਏ ਹਨ ਜਾਂ ਬੁਰੀ ਤਰ੍ਹਾਂ ਭੰਨ-ਤੋੜ ਦਿੱਤੇ ਗਏ ਹਨ। ਇਲਾਕਾਈ ਸੜਕਾਂ ਦੇ ਨਾਲ ਹੀ ਰਾਜ ਮਾਰਗ ਵੀ ਜਾਮ ਕੀਤੇ ਗਏ ਹਨ। ਬੈਂਕਾਂ, ਮਾਲ, ਦੁਕਾਨਾਂ ਤੇ ਜਨਤਕ ਜਾਇਦਾਦ ਦਾ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਚੀਨੀ ਹਿੱਤਾਂ ‘ਤੇ ਸਿੱਧਾ ਹਮਲਾ ਕੀਤਾ ਗਿਆ ਹੈ। ਪੁਲ਼ਾਂ ਤੇ ਫਲਾਈ ਓਵਰ ਤੋਂ ਮਲਬਾ ਸੁੱਟ ਕੇ ਰਸਤੇ ਰੋਕ ਦਿੱਤੇ ਗਏ ਹਨ। ਪੁਲਿਸ ਤੇ ਚੀਨੀ ਅਦਾਰਿਆਂ ਦੇ ਵਾਹਨ ਫੂਕ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਅੰਦੋਲਨ ਦੌਰਾਨ ਜ਼ਖ਼ਮੀ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਤੋਂ ਅੰਦੋਲਨਕਾਰੀ ਭੜਕੇ ਹੋਏ ਹਨ। ਵਿਦਿਆਰਥੀਆਂ ਦੇ ਗੁੱਸੇ ਨੂੰ ਦੇਖਦਿਆਂ ਕਈ ਯੂਨੀਵਰਸਿਟੀਆਂ ਨੇ ਬੇਮਿਆਦੀ ਛੁੱਟੀਆਂ ਐਲਾਨ ਦਿੱਤੀਆਂ ਹਨ। ਉਨ੍ਹਾਂ ‘ਚ ਪੜ੍ਹਨ ਵਾਲੇ ਚੀਨੀ ਵਿਦਿਆਰਥੀ ਸੁਰੱਖਿਆ ਦੇ ਡਰੋਂ ਹਾਂਗਕਾਂਗ ਛੱਡ ਕੇ ਜਾ ਰਹੇ ਹਨ।
ਅੱਜ ਸਵੇਰੇ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਚੀਨੀ ਯੁਨੀਚਰਸਿਟੀ ਦੇ ਨੇੜੈ ਲੰਘਦੇ ਟੋਲੋ ਹਾਈਵੇ ਤੋ ਕੁਝ ਰੋਕਾਂ ਹਟਾ ਦਿੱਤੀਆਂ ਗਈਆਂ ਹਨ ਤੇ ਅਵਾਜਾਈ ਸੁਰੂ ਹੋਈ ਹੈ।
ਉਧਰ ਇਲਗੈਡ ਗਈ ਹਾਂਗਕਾਂਗ ਦੀ ਇੱਕ ਮੰਤਰੀ ਖਿੱਚ ਧੂਹ ਕੀਤੀ ਗਈ ਜਿਸ ਵਿਚ ਡਿਗਣ ਕਾਰਨ ਉਸ ਦੀ ਬਾਂਹ ਤੇ ਸੱਟ ਲੱਗੀ ਹੈ। ਬੁੱਧਵਾਰ ਰਾਤ ਹਾਂਗਕਾਂਗ ਮੁੱਖੀ ਦੀ ਰਹਾਇਸ਼ ਤੇ ਹੋਈ ਮੀਟਿੰਗ ਨੂੰ ਚੀਫ ਸੈਕਟਰੀ ਨੇ ਆਮ ਮੀਟਿੰਗ ਦਸਿਆ ਤੇ ਕਿਹਾ ਕਿ ਦਿਨ ਵੇਲੇ ਸਭ ਉੱਚ ਅਧਿਕਾਰੀ ਕੰਮਾਂ ਵਿਚ ਰੁੱਝੇ ਹੋਏ ਸਨ ਇਸ ਲਈ ਮੀਟਿੰਗ ਰਾਤ ਸਮੇਂ ਕੀਤੀ ਗਈ।