ਗਲੋਬਲ ਸਿੱਖ ਕੌਸ਼ਲ, ਪੰਥਕ ਏਕਤਾ ਲਈ ਵਿਸਵ ਪੱਧਰ ਤੇ ਯਤਨਸ਼ੀਲ:ਸ਼ਰਨਜੀਤ ਸਿੰਘ

0
394

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗਲੋਬਲ ਸਿੱਖ ਕੌਸਲ ਸਿੱਖ ਸੰਸਥਾਵਾਂ ਵਿਚ ਰਾਜਨੀਤੀ ਖ਼ਤਮ ਕਰ ਕੇ ਸਿੱਖ ਸੰਸਥਾਵਾਂ ਦੀ ਸੁਤੰਤਰ ਹੋਂਦ ਅਤੇ ਪੰਥਕ ਏਕਤਾ ਦੀ ਬਹਾਲੀ ਲਈ ਵਿਸ਼ਵ ਪੱਧਰ ‘ਤੇ ਯਤਨ ਆਰੰਭੇਗੀ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਾਂਗਕਾਂਗ ਤੋ ਗਲੋਬਲ ਸਿੱਖ ਕੌਸਲ ਦੇ ਨੁਮਾਇਦੇ ਸ: ਸ਼ਰਨਜੀਤ ਸਿੰਘ ਨੇ ਦੱਸਿਆ ਕਿ ‘ਗਲੋਬਲ ਸਿੱਖ ਕੌਸਲ’ ਦੀ ਜਕਾਰਤਾ (ਇਡੋਨੇਸ਼ੀਆ) ਵਿਖੇ ਹੋਈ ਮੀਟਿੰਗ ਵਿਚ 16 ਦੇਸ਼ਾਂ ਦੇ ਕਰੀਬ 40 ਨੁਮਾਇੰਦਿਆਂ ਨੂੰ ਸਰਬਸੰਮਤੀ ਨਾਲ ਕਮਲਜੀਤ ਕੌਰ ਯੂ.ਕੇ. (ਲੇਡੀ ਸਿੰਘ) ਨੂੰ ਪ੍ਰਧਾਨ, ਜਸਵੰਤ ਸਿੰਘ ਮਲੇਸ਼ੀਆ ਨੂੰ ਸਕੱਤਰ ਅਤੇ ਗੁਲਬੀਰ ਸਿੰਘ ਬਤਰਾ ਹਾਂਗਕਾਂਗ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ । ਇਸ ਮੌਕੇ ਬਤੌਰ ਮੁੱਖ ਮਹਿਮਾਨ ਵਕੀਲ, ਸਿਆਸਤਦਾਨ ਅਤੇ ਸਿੱਖ ਚਿੰਤਕ ਐੱਚ.ਐੱਸ.ਫੂਲਕਾ ਅਤੇ ਬਤੌਰ ਮਹਿਮਾਨ ਨਿਊਜ਼ੀਲੈਂਡ ਤੋਂ ਐੱਮ.ਪੀ. ਕਮਲਜੀਤ ਸਿੰਘ ਬਖ਼ਸ਼ੀ , ਇੰਡੋਨੇਸ਼ੀਆ ਦੇ ਐੱਮ.ਪੀ. ਐੱਚ.ਐੱਸ.ਢਿੱਲੋਂ, ਮਲੇਸ਼ੀਆ ਰੱਖਿਆ ਵਿਭਾਗ ਦੇ ਉੱਚ ਅਧਿਕਾਰੀ ਡਾ. ਕਰਮਿੰਦਰ ਸਿੰਘ, ਬੀਬੀ ਸੁਰਚਨਾ ਕੌਰ ਹਾਂਗਕਾਂਗ ਸਮੇਤ ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਆਸਟ੍ਰੇਲੀਆ, ਮਲੇਸ਼ੀਆ, ਬਹਿਰੀਨ, ਮਲਾਇਆ, ਬਰਮਾ ਅਤੇ ਭਾਰਤ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਗਈ । ਇਸ ਮੌਕੇ ਇਕ ਗ੍ਰੰਥ, ਇਕ ਪੰਥ ਅਤੇ ਇਕ ਮਰਿਆਦਾ ਦੇ ਮੁੱਦੇ ‘ਤੇ ਵਿਚਾਰਾਂ ਕਰਦਿਆਂ ਦਰਬਾਰ ਸਾਹਿਬ (ਤਰਨ ਤਾਰਨ) ਵਿਖੇ ਪੁਰਾਤਨ ਡਿਊੜੀ ਢਾਹੇ ਜਾਣ ਦੀ ਨਿਖੇਧੀ ਕਰਦਿਆਂ ਵਿਰਾਸਤੀ ਇਮਾਰਤਾਂ ਮੁੜ ਉਸਾਰੀ ਤੋਂ ਪਹਿਲਾਂ ਮਾਹਿਰਾਂ ਦੀ ਰਾਏ ਲੈਣ ਲਈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਨ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਧਾਰਮਿਕ ਪੁਸਤਕ ਦਾ ਪ੍ਰਕਾਸ਼ ਨਾ ਕਰਨ, ਅਫ਼ਗਾਨਿਸਤਾਨ ਦੇ ਸਿੱਖਾਂ ਦੇ ਪੁਨਰ ਵਸੇਬੇ ਦੇ ਯਤਨ ਕਰਨ ਅਤੇ ਕਰਤਾਰਪੁਰ ਸਾਹਿਬ ਦੇ ਲਾਗਲੇ ਖੇਤ ਵਿਰਾਸਤ ਵਜੋਂ ਬਿਨਾਂ ਕਿਸੇ ਉਸਾਰੀ ਰੱਖੇ ਜਾਣ ਦੀ ਬੇਨਤੀ ਕਰਨ ਦੇ ਮਤੇ ਪਾਸ ਕੀਤੇ ਗਏ ।