ਲੋਕਤੰਤਰ ਪੱਖੀ 9 ਬੰਦੇ ਦੋਸ਼ੀ ਕਰਾਰ

0
463

ਹਾਂਗਕਾਂਗ (ਪ ਚ ਬ) : ਹਾਂਗਕਾਂਗ ਦੀ ਇਕ ਅਦਾਲਤ ਨੇ ਸਾਲ 2014 ਵਿਚ 79 ਦਿਨਾਂ ਤਕ ਚੱਲੇ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਮਾਮਲੇ ‘ਚ 9 ਲੋਕਤੰਤਰ ਸਮੱਰਥਕ ਵਰਕਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਅਦਾਲਤ ਨੇ ਉਨ੍ਹਾਂ ਨੂੰ ਗੜਬੜੀ ਫੈਲਾਉਣ ਦੇ ਜੁਰਮ ‘ਚ ਦੋਸ਼ੀ ਠਹਿਰਾਇਆ। ਇਸ ਲਈ ਉਨ੍ਹਾਂ ਨੂੰ ਸੱਤ ਸਾਲ ਤਕ ਦੀ ਜੇਲ੍ਹ ਹੋ ਸਕਦੀ ਹੈ। ਸਜ਼ਾ ਸੁਣਾਏ ਜਾਣ ਪਿੱਛੋਂ ਅਦਾਲਤ ਦੇ ਬਾਹਰ ਨਿਕਲਦੇ ਸਮੇਂ ਲੋਕਤੰਤਰ ਸਮੱਰਥਕਾਂ ਨੇ ਇਨ੍ਹਾਂ ਵਰਕਰਾਂ ਦਾ ਤਾੜੀਆਂ ਮਾਰ ਕੇ ਉਤਸ਼ਾਹ ਵਧਾਇਆ।

ਖ਼ੁਦਮੁਖਤਾਰ ਖੇਤਰ ਹਾਂਗਕਾਂਗ ਵਿਚ ਚੀਨ ਦੀ ਕਮਿਊਨਿਸਟ ਸਰਕਾਰ ਦੇ ਵੱਧਦੇ ਦਖਲ ਦੇ ਵਿਰੋਧ ‘ਚ ਲੋਕਤੰਤਰ ਸਮੱਰਥਕ ਵਰਕਰਾਂ ਦੀ ਅਗਵਾਈ ਵਿਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਹਾਂਗਕਾਂਗ ਦੀ ਜਨਤਾ ਦਾ ਵੀ ਕਾਫ਼ੀ ਸਮੱਰਥਨ ਮਿਲਿਆ ਸੀ। 1997 ਤੋਂ ਪਹਿਲੇ ਹਾਂਗਕਾਂਗ ਬਿ੍ਟੇਨ ਦਾ ਉਪਨਿਵੇਸ਼ ਸੀ। ਚੀਨ ਦਾ ਹਿੱਸਾ ਬਣਨ ਪਿੱਛੋਂ ਹਾਂਗਕਾਂਗ ਵਿਚ ਖ਼ੁਦਮੁਖਤਾਰੀ ਨੂੰ ਲੈ ਕੇ ਨਵਂੀਂ ਬਹਿਸ ਿਛੜ ਚੁੱਕੀ ਹੈ ਕਿਉਂਕਿ ਚੀਨ ਦੀ ਕਮਿਊਨਿਸਟ ਸਰਕਾਰ ਦੇਸ਼ ਦੇ ਸਾਰੇ ਖੇਤਰਾਂ ਵਿਚ ਇਕੋ ਜਿਹਾ ਸ਼ਾਸਨ ਪ੍ਰਬੰਧ ਲਾਗੂ ਕਰਨਾ ਚਾਹੁੰਦੀ ਹੈ। ਇਸ ਦੇ ਵਿਰੋਧ ਵਿਚ ਹਾਂਗਕਾਂਗ ਵਿਚ ਲੋਕਤੰਤਿ੍ਕ ਮੁੱਲਾਂ ਦੀ ਰੱਖਿਆ ਲਈ ਵਰਕਰਾਂ ਵੱਲੋਂ ਆਵਾਜ਼ ਚੁੱਕੀ ਜਾਂਦੀ ਰਹੀ ਹੈ।