ਹਾਂਗਕਾਂਗ(ਪਚਬ) ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਸੁਰੂ ਹੋਏ ਅਦੋਨਲ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਦਾ ਸਰਕਾਰ ਵਿਰੋਧੀ ਗੁੱਸਾ ਅਜੇ ਵੀ ਜਾਰੀ ਹੈ। ਇਸ ਸਬੰਧੀ ਐਤਵਾਰ ਨੂੰ ਕੀਤੇ ਵਿਖਾਵੇ ਵਿਚ 8 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਬਾ ਪ੍ਰਬੰਧਕ ਕਰ ਰਹੇ ਹਨ। ਕਾਸਬੇਵੇ ਤੋਂ ਸੁਰੂ ਹੋਇਆ ਇਹ ਮਾਰਚ ਸੈਟਰਲ ਤੱਕ ਕਰੀਬ ਸ਼ਾਤ ਰਿਹਾ। ਲੋਕੀ ਦੇਰ ਰਾਤ ਤੱਕ ਰੋਸ਼ ਮਾਰਚ ਕਰਦੇ ਰਹੇ ਜਿਸ ਕਾਰਨ ਕਾਸਬੇਵੇ, ਵਾਨਚਾਈ, ਐਡਮਰਲਟੀ ਅਤੇ ਸੈਟਰਲ ਵਿਖੇ ਅਵਾਜਾਈ ਠੱਪ ਰਹੀ ਪਰ ਐਮ ਟੀ ਆਰ ਸੇਵਾ ਵਿਚ ਕੋਈ ਰੋਕ ਨਹੀ ਆਈ। ਪਹਿਲਾ ਇਹ ਅਕਸਰ ਹੁੰਦਾ ਸੀ ਕਿ ਐਮ ਟੀ ਆਰ ਵੱਲੋਂ ਅਹਿਜੇ ਵਿਖਾਵੇ ਵਾਲੇ ਇਲਾਕੇ ਵਿਚ ਸਟੇਸ਼ਨ ਬੰਦ ਕਰ ਦਿੱਤੇ ਜਾਦੇ ਸਨ।ਪੁਲਿਸ ਨੇ ਸਿਵਲ ਹਿਊਮਨ ਰਾਈਟਸ ਫ਼ਰੰਟ ਦੇ ਬੈਨਰ ਤਹਿਤ ਹੋਏ ਵਿਖਾਵੇ ਨੂੰ ਮਨਜੂਰੀ ਦਿੱਤੀ ਸੀ। ਇਸ ਵਿਖਾਵੇ ਤੋਂ ਠੀਕ ਪਹਿਲਾਂ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ ਪਿਸਤੌਲ, 105 ਜ਼ਿੰਦਾ ਕਾਰਤੂਸ, ਚਾਕੂ ਅਤੇ ਦੂਜੇ ਹਥਿਆਰ ਬਰਾਮਦ ਕੀਤੇ ਸਨ। । ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਇਨੇ ਵੱਡੇ ਵਿਖਾਵੇ ਦੌਰਾਨ ਪੁਲੀਸ਼ ਨੇ ਕਈ ਅੱਥਰੂ ਗੈਸ ਦੀ ਵਰਤੋ ਨਹੀ ਕੀਤੀ, ਭਾਵੇ ਪੁਲੀਸ਼ ਅਤੇ ਕਾਲੇ ਕੱਪੜੇ ਵਾਲੇ ਵਿਖਾਵਾਕਾਰੀਆਂ ਕਈ ਵਾਰ ਆਹਮਣੇ ਸਾਹਮਣੇ ਵੀ ਹੋਏ।ਕੱਲ ਦੇ ਵਿਖਾਵੇ ਦੌਰਾਨ ਕੁਝ ਲੋਕਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਦਰਵਾਜਿਆ ਨੂੰ ਅੱਗ ਲਾਉਣ ਦਾ ਕਸ਼ਿਸ ਕੀਤੀ ਜਿਸ ਨੂੰ ਸਮੇਂ ਸਿਰ ਬੁਝਾ ਕੇ ਵੱਡਾ ਨੁਕਸਾਨ ਹੋਣ ਤੋ ਰੋਕ ਲਿਆ ਗਿਆ। ਪੁਲੀਸ਼ ਭਾਵੇ ਇਸ ਘਟਨਾ ਵਿਚ ਵਿਖਾਵਾਕਾਰੀਆਂ ਦਾ ਹੱਥ ਦੱਸ ਰਹੀ ਹੈ ਪਰ ਵਿਖਾਵਕਾਰੀ ਇਸ ਲਈ ਪੁਲੀਸ਼ ਦੇ ਅੰਡਰਕਵਰ ਦਸਤੇ ਦਾ ਹੱਥ ਦੱਸ ਰਹੇ ਹਨ।