ਹਾਂਗਕਾਂਗ (ਜੰਗ ਬਹਾਦਰ ਸਿੰਘ)ਹਾਂਗਕਾਂਗ ਪੁਲਿਸ ਵਲੋਂ ਫੈਨਲਿੰਗ ਇਲਾਕੇ ‘ਚ ਸਥਿਤ ਇਕ ਫੈਕਟਰੀ ਵਿਚ ਛਾਪੇਮਾਰੀ ਦੌਰਾਨ ਨਾਜਾਇਜ਼ ਨਸ਼ਿਆਂ ਸਮੇਤ ਹੈਰੋਇਨ, ਆਈਸ ਅਤੇ ਕੇਟਾਮਾਈਨ ਦੀ 17 ਕਰੋੜ ਹਾਂਗਕਾਂਗ ਡਾਲਰ ਦੇ ਕਰੀਬ ਰਕਮ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ | ਅਧਿਕਾਰੀਆਂ ਮੁਤਾਬਿਕ ਫੈਕਟਰੀ ਵਿਚ ਪੀਣ ਵਾਲੀਆਂ ਬੋਤਲਾਂ ਵਿਚ ਨਸ਼ੇ ਨੂੰ ਛੁਪਾ ਕੇ ਰੱਖਿਆ ਗਿਆ ਸੀ | ਇਸ ਸਬੰਧੀ ਪੁਲਿਸ ਵਲੋਂ 2 ਵਿਅਕਤੀਆਂ ਦੀ ਗਿ੍ਫ਼ਤਾਰੀ ਵੀ ਕੀਤੀ ਗਈ ਹੈ | ਸੁਪਰਡੈਂਟ ਨਾਰਕੋਟਿਕਸ ਬਿਊਰੋ ਮਿਸਟਰ ਰੇਮੰਡ ਚਾਓ ਨੇ ਮਹਾਂਮਾਰੀ ਦੇ ਦੌਰ ਵਿਚ ਨਸ਼ਿਆਂ ਦਾ ਕਾਰੋਬਾਰ ‘ਚ ਲਗਾਤਾਰ ਵਾਧੇ ਕਾਰਨ ਸਥਿਤੀ ਨੂੰ ਗੰਭੀਰ ਅਤੇ ਚਿੰਤਾਜਨਕ ਦੱਸਿਆ ਹੈ | ਚਾਓ ਮੁਤਾਬਿਕ ਇਸ ਵਾਰ ਜ਼ਬਤ ਕੀਤੀ ਆਈਸ ਦੀ ਮਾਤਰਾ ਇਸੇ ਸਾਲ ਦੇ ਅੱਧ ਵਿਚ ਬਰਾਮਦ ਕੀਤੀ 340 ਕਿੱਲੋਗ੍ਰਾਮ ਤੋਂ 20 ਗੁਣਾ ਜ਼ਿਆਦਾ ਹੈ |