ਅੰਨਾ ਹਜ਼ਾਰੇ ਦਾ ਭਾਜਪਾ ਨੂੰ ਕਰਾਰਾ ਜਵਾਬ

0
790

ਦਿੱਲੀ:ਯੂਪੀਏ-2 ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕਾਰਨ ਚਰਚਾ ਵਿੱਚ ਆਏ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਖ਼ਿਲਾਫ਼ ਭਾਜਪਾ ਦੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਪਾਰਟੀ ਦਾ ਸੱਦਾ ਠੁਕਰਾ ਦਿੱਤਾ ਹੈ।

ਇੰਡਿਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹਜ਼ਾਰੇ ਨੇ ਦਿੱਲੀ ਭਾਜਪਾ ਦੇ ਮੁਖੀ ਆਦੇਸ਼ ਗੁਪਤਾ ਨੂੰ ਲਿਖਿਆ.”ਮੈਨੂੰ ਤੁਹਾਡੀ ਚਿੱਠੀ ਪੜ੍ਹ ਕੇ ਦੁੱਖ ਹੋਇਆ। ਤੁਹਾਡੀ ਪਾਰਟੀ ਭਾਜਪਾ ਪਿਛਲੇ ਛੇ ਸਾਲਾਂ ਤੋਂ ਸੱਤਾ ਵਿੱਚ ਹੈ। ਨੌਜਵਾਨ ਦੇਸ਼ ਦੀ ਸੰਪਤੀ ਹੁੰਦੇ ਹਨ ਅਤੇ ਤੁਹਾਨੂੰ ਉਨ੍ਹਾਂ ਦੀ ਭਾਰੀ ਹਮਾਇਤ ਹੈ। ਫਿਰ ਵੀ ਇਹ ਇੱਕ 81 ਸਾਲਾ ਫਕੀਰ ਨੂੰ ਬੁਲਾ ਰਹੀ ਹੈ ਜੋ 10×12 ਫੁੱਟ ਦੇ ਕਮਰੇ ਵਿੱਚ ਰਹਿੰਦਾ ਹੈ, ਜਿਸ ਕੋਲ ਕੋਈ ਪੈਸਾ ਨਹੀਂ ਕੋਈ ਤਾਕਤ ਨਹੀਂ। ਇਸ ਤੋਂ ਬਦਕਿਸਮਤ ਹੋਰ ਕੀ ਹੋ ਸਕਦਾ ਹੈ?”

ਸੂਤਰਾਂ ਮੁਤਾਬਕ ਅੰਨਾ ਦੀ ਚਿੱਠੀ ਨਾਲ ਭਾਜਪਾ ਨੂੰ ਨਮੋਸ਼ੀ ਝੱਲਣੀ ਪਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਆਦਮੀ ਪਾਰਟੀ ਖ਼ਿਲਾਫ਼ ਮੋਰਚੇ ਦੀ ਤਿਆਰੀ ਵਜੋਂ ਪਾਰਟੀ ਨੇ ਸ਼ਾਹੀਨ ਬਾਗ ਦੇ 50 ਮੁਜ਼ਾਹਰਾਕਾਰੀਆਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਸੀ।