ਹਾਂਗਕਾਂਗ(ਪਚਬ): ਹਾਂਗਕਾਂਗ ਸਿੱਖਿਆ ਸਕੱਤਰ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਐਲਾਨ ਕੀਤਾ ਕਿ ਹਾਂਗਕਾਂਗ ਵਿਚ ਕਲਾਸ ਰੂਮ ਵਿੱਚ ਪੜਾਈ 23 ਸਤੰਬਰ ਤੋ ਪੜਾਅ ਵਾਰ ਸੂਰੂ ਹੋਵੇਗੀ। ਉਹਨਾ ਅਨੁਸਾਰ ਕਰੋਨਾ ਦੇ ਹਲਾਤ ਠੀਕ ਹੋਣ ਤੋ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਅਨੁਸਾਰ ਪਹਿਲੇ ਪੜਾਅ ਦੌਰਾਨ ਫੌਰਮ 1, ਫੌਰਮ 5, ਫੌਰਮ 6, ਪ੍ਰਾਇਮਰੀ 1, ਪ੍ਰਾਇਮਰੀ 5, ਪ੍ਰਾਇਮਰੀ 6 ਤੇ ਸੀਨੀਆਰ ਕਿੰਡਗਾਰਟਨ ਦੇ ਬੱਚੇ 23 ਸਤੰਬਰ ਤੋ ਸਕੂਲ਼ ਜਾ ਸਕਣਗੇ ਜਦ ਕਿ ਬਾਕੀ ਬੱਚੇ 29 ਤੋਂ ਆਪਣੀ ਆਮ ਪੜਾਈ ਸੁਰੂ ਕਰਨਗੇ। ਸੁਰੂ ਵਿਚ ਕਲਾਸਾਂ ਅੱਧੇ ਦਿਨ ਲਈ ਲੱਣਗੀਆ ਤੇ ਸਕੂਲ਼ ਵਿਚ ਹਰ ਇਕ ਲਈ ਮਾਸਕ ਤੇ ਸਮਾਜਿਕ ਦੂਰੀ ਜਰੂਰੀ ਹੋਵੇਗੀ। ਸਵੇਰੇ ਹਰ ਇਕ ਦਾ ਤਾਪਮਤਨ ਚੈਕ ਕਰਨਾ ਵੀ ਲਾਜਮੀ ਹੋਵੇਗਾ। ਚੀਨ ਤੋ ਆਉਣ ਵਾਲੇ ਵਿਦਿਆਰਥੀਆਂ ਲਈ ਅਜੇ ਹਾਂਗਕਾਂਗ ਵਿਚ ਪੜਨ ਲਈ ਆਉਣ ਦੀ ਮਨਾਹੀ ਹੋਵੇਗੀ ਤੇ ਉਹ ਅਨਾਲਾਇਨ ਹੀ ਪੜ੍ਹ ਸਕਣਗੇ।