ਕਰੋਨਾਂ ਰੋਕਣ ਲਈ ਲਾਈਆਂ ਪਾਬੰਦੀਆਂ ਵਿਚ ਹੋਰ ਨਰਮੀ

0
818

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਬਿਮਾਰੀ ਦੀ ਮਾਰ ਤੋ ਮਿਲ ਰਹੀ ਰਾਹਤ ਤੋਂ ਬਾਅਦ ਸਰਕਾਰ ਹੋਰ ਨਰਮ ਹੋਈ ਹੈ। ਅੱਜ ਕੀਤੇ ਐਲਾਨ ਅਨੁਸਾਰ ਹੁਣ ਰੈਸਟੋਰੈਟ ਵਿਚ ਬੈਠ ਕੇ ਖਾਣ ਦਾ ਸਮਾਂ 10 ਵਜੇ ਤੱਕ ਕਰ ਦਿਤਾ ਗਿਆ ਹੈ, ਪਰ ਇਕ ਟੇਬਲ ਤੇ ਅਜੇ ਵੀ 2 ਤੋਂ ਵੱਧ ਗਾਹਕ ਨਹੀ ਬੈਠ ਸਕਣਗੇ।ਇਸ ਤੋ ਇਲਾਵਾ ਕੁਝ ਹੋਰ ਕੰਮਾਂ ਤੇ ਲੱਗੀ ਰੋਕ ਨੂੰ ਵੀ ਹਟਾਇਆ ਗਿਆ ਹੈ ਜਿਨਾਂ ਵਿਚ ਜਿੰਮ, ਮਸਾਜ਼ ਪਾਰਲਰ ਤੇ ਕੁਝ ਤਰਾਂ ਦੇ ਪਲੇਅ ਗਰਾਉਡ ਸ਼ਾਮਲ ਹਨ। ਇਹ ਨਿਯਮ 4 ਸਤੰਬਰ 2020 ਤੋਂ ਇੱਕ ਹਫਤੇ ਲਈ ਲਾਗੂ ਹੋਣਗੇ। ਇਸੇ ਦੌਰਾਨ ਸਰਕਾਰ ਵੱਲੋ ਕੀਤੇ ਜਾ ਰਹੇ ਕਮਿਊਨਟੀ ਟੈਸਟਿਗ ਦੌਰਾਨ ਪਹਿਲੇ ਦਿਨ(1ਸਤੰਬਰ) ਇੱਕ ਲੱਖ 26 ਹਜ਼ਾਰ ਲੋਕਾਂ ਨੇ ਟੈਸਟ ਕਰਵਾਏ ਜਦ ਕਿ ਟੈਸਟ ਕਰਵਾਉਣ ਲਈ ਰਜਿਸਟਰ ਹੋਣ ਵਾਲੇ ਲੋਕਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ।