ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਭਾਰਤੀਆਂ ਦੇ ਸਭ ਤੋਂ ਪੁਰਾਣੇ ਕਲੱਬ ਨਵ-ਭਾਰਤ ਸਪੋਰਟਸ ਕਲੱਬ ਦੀ ਆਈ.ਆਰ.ਸੀ. ਵਿਖੇ ਚੁਣੀ ਗਈ ਨਵੀਂ ਕਾਰਜਕਾਰਨੀ ਵਿਚ ਬੈਰਿਸਟਰ ਅਮਰਜੀਤ ਸਿੰਘ ਖੋਸਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਕਾਰਜਕਾਰਨੀ ਵਿਚ ਕੁਲਦੀਪ ਸਿੰਘ ਬੁੱਟਰ ਉੱਪ ਪ੍ਰਧਾਨ, ਚਰਨ ਰਾਮ ਸੈਕਟਰੀ, ਗੁਰਮੀਤ ਸਿੰਘ ਖ਼ਜ਼ਾਨਚੀ, ਆਗਾ ਨਾਗਰਾਜਨ ਸੋਸ਼ਲ ਕਨਵੀਨਰ, ਜੁਗਦੀਪ ਸਿੰਘ ਗਿੱਲ ਚੇਅਰਮੈਨ ਸਪੋਰਟਸ ਬੋਰਡ, ਬਿਲੀ ਚੀਮਾ ਸੈਕਟਰੀ ਸਪੋਰਟਸ ਬੋਰਡ, ਨਿਰਮਲ ਗਿੱਲ ਹਾਕੀ ਕਨਵੀਨਰ, ਕਮਲਜੀਤ ਸਿੰਘ (ਜੈਕ) ਅਸਿਸਟੈਂਟ ਹਾਕੀ ਕਨਵੀਨਰ ਅਤੇ ਬਤੌਰ ਕਮੇਟੀ ਮੈਂਬਰ ਸੁਰਿੰਦਰ ਢਿੱਲੋਂ, ਅਰਸ਼ਿੰਦਰ ਗਰੇਵਾਲ, ਹੈਰੀ ਸਾਰੂ, ਮੁਕੇਸ਼ ਸਿੰਘ, ਚੰਦਰਾ ਸ਼ੇਖਰ, ਪੌਲ ਪੰਨੂੰ ਅਤੇ ਨਵਤੇਜ ਸਿੰਘ ਅਟਵਾਲ ਸਰਬਸੰਮਤੀ ਨਾਲ ਨਿਯੁਕਤ ਕੀਤੇ ਗਏ। ਜ਼ਿਕਰਯੋਗ ਹੈ ਕਿ 1951 ਵਿਚ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਬੈਡਮਿੰਟਨ ਗਰਾਊਂਡ ਤੋਂ ਸ਼ੁਰੂ ਹੋਏ ਇਸ ਭਾਰਤੀ ਕਲੱਬ ਵਲੋਂ 9 ਵਾਰ ਹਾਂਗਕਾਂਗ ਚੈਂਪੀਅਨ ਅਤੇ 14 ਵਾਰ ਹਾਲੈਂਡ ਹਾਕੀ ਕੱਪ ਜਿੱਤਣ ਦਾ ਰਿਕਾਰਡ ਬਣਾਇਆ ਗਿਆ ਹੈ। ਨਵ-ਭਾਰਤ ਸਪੋਰਟਸ ਕਲੱਬ ਦੇ ਖਿਡਾਰੀਆਂ ਵਲੋਂ ਉਲੰਪਿਕ ਖੇਡਾਂ ਵਿਚ ਹਾਂਗਕਾਂਗ ਹਾਕੀ ਟੀਮ ਦੀ ਅਗਵਾਈ ਕੀਤੀ ਜਾਂਦੀ ਰਹੀ ਹੈ।